ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UNSC ’ਚ ਕਸ਼ਮੀਰ ’ਤੇ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਦਾ ਪਾਕਿ ਦਾ ਅਮਰੀਕਾ ਨੂੰ ਫ਼ੋਨ

ਭਾਰਤ ਦੁਆਰਾ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖਾਤਮੇ ਦੇ ਮਾਮਲੇ ਤੇ ਸ਼ੁੱਕਰਵਾਰ ਨੂੰ ਬੰਦ ਕਮਰੇ ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਹੋਈ। ਪਾਕਿਸਤਾਨ ਦੇ ਖਾਸਮ ਖਾਸ ਸਾਥੀ ਚੀਨ ਨੇ ਕੌਂਸਲ ਚ ਬੰਦ ਕਮਰੇ ਚ ਵਿਚਾਰ ਵਟਾਂਦਰਾ ਕਰਨ ਲਈ ਕਿਹਾ ਸੀ। ਦੂਜੇ ਪਾਸੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫ਼ੋਨ ਕੀਤਾ ਸੀ।

 

ਮੀਡੀਆ ਰਿਪੋਰਟਾਂ ਮੁਤਾਬਕ ਦੋਨਾਂ ਆਗੂਆਂ ਵਿਚਾਲੇ ਲਗਭਗ 12 ਮਿੰਟ ਤਕ ਗੱਲਬਾਤ ਹੋਈ। ਇਸ ਬੈਠਕ ਤੋਂ ਪਹਿਲਾਂ ਇਮਰਾਨ ਖ਼ਾਨ ਦਾ ਡੋਨਾਲਡ ਟਰੰਪ ਨੂੰ ਫ਼ੋਨ ਕਰਨਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

 

ਦੱਸ ਦੇਈਏ ਕਿ ਕਸ਼ਮੀਰ ਮਾਮਲੇ ਤੇ ਪਾਕਿਸਤਾਨ ਨੂੰ ਚੀਨ ਤੋਂ ਇਲਾਵਾ ਕਿਸੇ ਵੀ ਵੱਡੇ ਮੁਲਕ ਦਾ ਸਾਥ ਨਹੀਂ ਮਿਲਿਆ ਹੈ। ਅਜਿਹੇ ਚ ਯੂਐਨਐਸਸੀ ਚ ਇਸ ਮਾਮਲੇ ਤੇ ਪਾਕਿ ਨੂੰ ਕਿਸੇ ਦਾ ਵੀ ਸਾਥ ਮਿਲਣ ਦੀ ਸੰਭਾਵਨਾ ਨਹੀਂ ਹੈ।

 

ਦੱਸਣਯੋਗ ਹੈ ਕਿ ਰਿਕਾਰਡ ਮੁਤਾਬਕ ਆਖਰੀ ਵਾਰ ਸੁਰੱਖਿਆ ਕੌਂਸਲ ਨੇ 1964-65 ਚ ਭਾਰਤ-ਪਾਕਿਸਤਾਨ ਪ੍ਰਸ਼ਨ ਦੇ ਏਜੰਡੇ ਤਹਿਤ ਜੰਮੂ-ਕਸ਼ਮੀਰ ਦੇ ਖੇਤਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਿਵਾਦ ਤੇ ਚਰਚਾ ਕੀਤੀ ਸੀ।

 

ਦੱਸ ਦੇਈਏ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਦੇ ਫੈਸਲੇ ਤੇ ਚਰਚਾ ਲਈ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਮੀਟਿੰਗ ਸੱਦਣ ਦੀ ਰਵਾਇਤੀ ਮੰਗ ਕੀਤੀ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan PM Imran Khan calls US President Donald Trump before UNSC talks on Kashmir