ਭਾਰਤ-ਪਾਕਿਸਤਾਨ ਵਿਚ ਅਮਰੀਕਾ `ਚ ਹੋਣ ਵਾਲੀ ਗੱਲਬਾਤ ਰੱਦ ਹੋਣ ਬਾਅਦ ਦੋਵਾਂ ਦੇਸ਼ਾਂ ਦੇ ਵਿਚ ਦੂਰੀਆਂ ਫਿਰ ਤੋਂ ਵੱਧਣ ਲੱਗੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੱਲਬਾਤ ਰੱਦ ਕਰਨ ਦੇ ਫੈਸਲੇ `ਤੇ ਭਾਰਤ `ਤੇ ਵਿਅੰਗ ਕੀਤਾ ਹੈ।
ਇਮਰਾਨ ਨੇ ਕਿਹਾ ਕਿ ਭਾਰਤ ਦੀ ਇਸ ਨਕਾਰਾਤਮਕ ਪ੍ਰਤੀਕਿਰਿਆ ਨਾਲ ਮੈਂ ਨਿਰਾਸ਼ ਹਾਂ। ਹਾਲਾਂਕਿ ਮੈਂ ਆਪਣੀ ਪੂਰੀ ਜਿ਼ੰਦਗੀ ਵੱਡੇ ਦਫ਼ਤਰ `ਚ ਵਿਰਾਜੇ ਅਜਿਹੇ ਛੋਟੇ ਲੋਕਾਂ ਨੂੰ ਦੇਖਦਾ ਆਇਆ ਹਾਂ ਜਿਨ੍ਹਾਂ ਕੋਲ ਵੱਡੀ ਤੇ ਦੂਰਦਰਸ਼ੀ ਸੋਚ ਨਹੀਂ ਹੈ।
ਇਮਰਾਨ ਖਾਨ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਭਾਰਤ ਦੇ ਜਵਾਬ ਨਾਲ ਉਨ੍ਹਾਂ ਨੂੰ ਨਿਰਾਸ਼ਾ ਮਿਲੀ ਹੈ। ਸ਼ਾਂਤੀ ਗੱਲਬਾਤ ਦੇ ਪ੍ਰਸਤਾਵ `ਤੇ ਨਕਾਰਾਤਮਕ ਜਵਾਬ ਮਿਲਿਆ ਹੈ।
ਇਮਰਾਨ ਖਾਨ ਨੇ ਟਵੀਟ ਕਰਕੇ ਕਿਹਾ ਕਿ ਸ਼ਾਂਤੀ ਬਹਾਲੀ ਲਈ ਮੇਰੀ ਸ਼ਾਂਤੀ ਗੱਲਬਾਤ ਦੀ ਸ਼ੁਰੂਆਤ ਦੀ ਪਹਿਲ `ਤੇ ਭਾਰਤ ਦੇ ਅੰਹਕਾਰੀ ਅਤੇ ਨਕਾਰਾਤਮਕ ਜਵਾਬ ਨਾਲ ਬਹੁਤ ਨਿਰਾਸ਼ ਹਾਂ।