ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਮੈਂ ਬਣਾ ਕੇ ਦੇਵਾਂਗਾ ਦੁਨੀਆ ਦੀ ਸਭ ਤੋਂ ਬੇਹਤਰੀਨ ਕ੍ਰਿਕਟ ਟੀਮ: ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨੇ ਨੇ ਪਾਕਿਸਤਾਨੀ-ਅਮਰੀਕੀਆਂ ਨਾਲ ਵਾਅਦਾ ਕੀਤਾ ਹੈ ਕਿ ਇੰਗਲੈਂਡ ਚ ਹਾਲ ਹੀ ਨਿਬੜੇ ਕ੍ਰਿਕੇਟ ਵਿਸ਼ਵ ਕੱਪ ਚ ਕੌਮੀ ਟੀਮ ਦੇ ਮਾੜੇ ਪ੍ਰਦਰਸ਼ਨ ਮਗਰੋਂ ਉਹ ਦੁਨੀਆ ਦੇ ਸਭ ਤੋਂ ਵਧੀਆ ਕ੍ਰਿਕਟ ਟੀਮ ਤਿਆਰ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।

 

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਐਤਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਵਨ ਏਰੇਨਾ ਚ ਇਕੱਠੇ ਹੋਏ ਪਾਕਿਸਤਾਨੀ-ਅਮਰੀਕੀਆਂ ਨੂੰ ਸੰਬੋਧਨ ਕਰ ਰਹੇ ਸਨ। ਇਮਰਾਨ ਨੇ ਕਿਹਾ, ਮੈਂ ਟੀਮ ਚ ਸਭ ਤੋਂ ਵਧੀਆ ਖਿਡਾਰੀਆਂ ਨੂੰ ਲਿਆ ਕੇ ਅਗਲੇ ਟੂਰਨਾਮੈਂਟ ਤਕ ਦੁਨੀਆ ਦੀ ਸਭ ਤੋਂ ਵਧੀਆ ਕ੍ਰਿਕਟ ਟੀਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

 

ਪਾਕਿਸਤਾਨ ਨੂੰ 1992 ਚ ਆਪਣੀ ਕਪਤਾਨੀ ਚ ਵਿਸ਼ਵ ਕੱਪ ਦਿਲਾਉਣ ਵਾਲੇ ਇਮਰਾਨ ਨੇ ਕਿਹਾ, ਮੇਰੇ ਸ਼ਬਦ ਯਾਦ ਰਖਿਓ। ਇਮਰਾਨ ਖ਼ਾਨ ਅਮਰੀਕਾ ਦੇ 3 ਦਿਨਾਂ ਦੌਰੇ ਤੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan PM Imran Khan says in America he is Working on developing world best cricket team