ਕਸ਼ਮੀਰ ਮੁੱਦੇ ਨੂੰ ਲੈ ਕੇ ਦੁਨੀਆਂ ਦੇ ਹਰ ਮੰਚ 'ਤੇ ਭਾਰਤ ਦੇ ਹੱਥੋਂ ਕੂਟਨੀਤਕ ਹਾਰ ਝੱਲਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਹੁਣ ਸੰਯੁਕਤ ਰਾਸ਼ਟਰ (UN) 'ਤੇ ਦੋਸ਼ ਲਗਾਏ ਹਨ। ਇਮਰਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਮੁਸਲਮਾਨਾਂ ‘ਤੇ ਅੱਤਿਆਚਾਰਾਂ ‘ਤੇ ਵੀ ਚੁੱਪ ਹੈ।
ਕਸ਼ਮੀਰ ਦੇ ਲੋਕਾਂ ਨਾਲ ਇੱਕਜੁੱਟਤਾ ਦਰਸਾਉਣ ਲਈ ਕਸ਼ਮੀਰ ਆਵਰ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿੱਚ ਇਮਰਾਨ ਨੇ ਕਿਹਾ ਕਿ ਜੇਕਰ ਕਸ਼ਮੀਰ ਦੇ ਲੋਕ ਮੁਸਲਮਾਨ ਨਾ ਹੁੰਦੇ ਤਾਂ ਦੁਨੀਆਂ ਉਥੇ ਹੋ ਰਹੇ ਅੱਤਿਆਚਾਰਾਂ ਉੱਤੇ ਬੋਲਦੀ।
ਮੈਂ ਅਫ਼ਸੋਸ ਨਾਲ ਕਹਿ ਰਿਹਾ ਹਾਂ ਕਿ ਜਦੋਂ ਮੁਸਲਮਾਨਾਂ ਉੱਤੇ ਜ਼ੁਲਮ ਹੁੰਦੇ ਹਨ ਤਾਂ ਸੰਯੁਕਤ ਰਾਸ਼ਟਰ ਚੁੱਪ ਰਹਿੰਦਾ ਹੈ, ਦੁਨੀਆਂ ਚੁੱਪ ਰਹਿੰਦੀ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ, ਯੂਰਪੀਅਨ ਅਤੇ ਮੁਸਲਿਮ ਦੇਸ਼ਾਂ ਦੇ ਸ਼ਾਸਕਾਂ ਨੂੰ ਕਿਹਾ ਕਿ ਜੇ ਉਹ ਭਾਰਤ ਵਿਰੁੱਧ ਨਹੀਂ ਖੜੇ ਹੋਏ ਤਾਂ ਇਸ ਦਾ ਅਸਰ ਪੂਰੀ ਦੁਨੀਆ ‘ਤੇ ਪਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸ਼ਾਸਕਾਂ ਨੇ ਕਸ਼ਮੀਰ ਬਾਰੇ ਆਪਣੀਆਂ ਦਲੀਲਾਂ ਨਾਲ ਦੁਨੀਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਸਾਰੇ ਦੇਸ਼ਾਂ ਨੇ ਉਨ੍ਹਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਕਸ਼ਮੀਰ ਦਾ ਮਾਮਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਮੁੱਦਾ ਹੈ ਅਤੇ ਇਸ ਨੂੰ ਦੁਵੱਲੇ ਅਧਾਰ 'ਤੇ ਸੁਲਝਾਉਣਾ ਚਾਹੀਦਾ ਹੈ।
ਰੂਸ ਵਰਗੇ ਕਈ ਵੱਡੇ ਦੇਸ਼ਾਂ ਨੇ ਸਪੱਸ਼ਟ ਕੀਤਾ ਕਿ ਕਸ਼ਮੀਰ ਕੇਸ ਭਾਰਤ ਦਾ ਅੰਦਰੂਨੀ ਮਾਮਲਾ ਹੈ। ਕਿਸੇ ਨੂੰ ਵੀ ਇਸ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ ਹੈ ਪਰ ਇਮਰਾਨ ਇਨ੍ਹਾਂ ਗੱਲਾਂ ਨੂੰ 'ਖਾਮੋਸ਼ੀ' ਕਹਿ ਕੇ ਸਪੱਸ਼ਟ ਸ਼ਬਦਾਂ ਵਿੱਚ ਉਤਸ਼ਾਹਤ ਕਰ ਰਹੇ ਹਨ।