ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜੇਕਰ ਭਾਜਪਾ ਦੀ ਜਿੱਤ ਹੁੰਦੀ ਹੈ ਤਾਂ ਫਿਰ ਭਾਰਤ ਨਾਲ ਸ਼ਾਂਤੀ ਗੱਲਬਾਤ ਦਾ ਇਕ ਬੇਹਤਰ ਮੌਕੇ ਹੋ ਸਕਦਾ ਹੈ। ਇਮਰਾਨ ਖਾਨ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਇੰਟਰਵਿਊ ਵਿਚ ਕਿਹਾ ਕਿ ਜੇਕਰ ਭਾਜਪਾ ਜਿੱਤਦੀ ਹੈ ਤਾਂ ਕਾਂਗਰਸ ਮੁੱਦੇ ਉਤੇ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰ ਤਵਿਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿਚ ਬਣਦੀ ਹੈ ਤਾਂ ਫਿਰ ਕਸ਼ਮੀਰ ਮੁੱਦੇ ਉਤੇ ਸਰਕਾਰ ਪਾਕਿਸਤਾਨ ਨਾਲ ਸਮਝੌਤੇ ਤੋਂ ਪਿੱਛੇ ਹਟ ਸਕਦੀ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਵਰਤਮਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਦੇਖਣਾ ਪਵੇਗਾ ਜੋ ਭਾਰਤ ਵਿਚ ਇਸ ਸਮੇਂ ਹੋ ਰਿਹਾ ਹੈ। ਪਾਕਿ ਪੀਐਮ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਉਤੇ ਹਮਲੇ ਹੋ ਰਹੇ ਹਨ।
ਇੰਟਰਵਿਊ ਵਿਚ ਇਮਰਾਨ ਨੇ ਕਿਹਾ ਕਿ ਕਈ ਭਾਰਤੀ ਮੁਸਲਮਾਨਾਂ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਕਿ ਭਾਰਤ ਵਿਚ ਉਨ੍ਹਾਂ ਦੀ ਸਥਿਤੀ ਨੂੰ ਲੈ ਕੇ ਕਾਫੀ ਖੁਸ਼ ਹੋਇਆ ਕਰਦੇ ਸਨ, ਉਹ ਅੱਜ ਕੱਲ ਕੱਟੜ ਹਿੰਦੂਤਵ ਰਾਸ਼ਟਵਾਦ ਕਾਰਨ ਚਿੰਤਤ ਹਨ।
ਉਥੇ ਇਮਰਾਨ ਖਾਨ ਨੇ ਭਾਰਤ ਅਤੇ ਇਜਰਾਈਲ ਦੇ ਆਗੂਆਂ ਉਤੇ ਨੈਤਿਕ ਤੌਰ ਉਤੇ ਦਵਾਲੀਆ ਹੋਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਦੋਵੇਂ ਹੀ ਦੇਸ਼ਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਦੋਵੇਂ ਹੀ ਦੇਸ਼ਾਂ ਵਿਚ ਇਸ ਹਫਤੇ ਚੋਣ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਅਤੇ ਇਜਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇ ਵੋਟਾਂ ਲਈ ਕੌਮਤਾਂਰੀ ਕਾਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਅਤੇ ਆਪਣੇ ਸਵਿਧਾਨਾਂ ਦੀ ਉਲੰਘਣਾ ਕੀਤੀ।