ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਗਿੱਦੜ ਭਬਕੀ ਦਿੰਦਿਆਂ ਕਿਹਾ ਕਿ ਜੇ ਫੌਜੀ ਹਮਲੇ ਜਾਰੀ ਰਹੇ ਤਾਂ ਅਸੀ ਚੁੱਪ ਨਹੀਂ ਬੈਠਾਂਗੇ।
ਐਤਵਾਰ ਨੂੰ ਇਮਰਾਨ ਖਾਨ ਨੇ ਟਵੀਟ ਕਰ ਕੇ ਲਿਖਿਆ, "ਮੈਂ ਭਾਰਤ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੇਕਰ ਲਾਈਨ ਆਫ ਕੰਟਰੋਲ (ਐਲ.ਓ.ਸੀ.) ਦੇ ਪਾਰ ਭਾਰਤ ਆਪਣੇ ਫੌਜ ਹਮਲੇ ਜਾਰੀ ਰੱਖਦਾ ਹੈ ਤਾਂ ਪਾਕਿਸਤਾਨ ਮੂਕ ਦਰਸ਼ਕ ਬਣਿਆ ਨਹੀਂ ਰਹੇਗਾ।" ਅਸਲ 'ਚ ਪਾਕਿਸਤਾਨ ਦੇ ਜੰਗਬੰਦੀ ਉਲੰਘਣ ਤੋਂ ਬਾਅਦ ਭਾਰਤ ਜਵਾਬੀ ਕਾਰਵਾਈ ਕਰਦਾ ਹੈ ਅਤੇ ਇਸੇ ਕਾਰਵਾਈ ਤੋਂ ਇਮਰਾਨ ਖਾਨ ਬੌਖਲਾ ਗਏ ਹਨ।
As Indian Occupation forces continue to target & kill civilians across the LOC with increasing intensity & frequency, there is an urgent need for UN SC to insist India allow UNMOGIP return to IOJK-side of LOC. We fear an Indian false flag operation.
— Imran Khan (@ImranKhanPTI) January 19, 2020
ਇਮਰਾਨ ਨੇ ਟਵੀਟ ਕੀਤਾ ਕਿ ਕੰਟਰੋਲ ਰੇਖਾ ਦੇ ਪਾਰ ਭਾਰਤੀ ਫੌਜ ਵੱਲੋਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ। ਇਸ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਤੁਰੰਤ ਭਾਰਤ ਅਤੇ ਪਾਕਿਸਤਾਨ 'ਚ ਸੰਯੁਕਤ ਰਾਸ਼ਟਰ ਦੇ ਮਿਲਟਰੀ ਅਬਜ਼ਰਵਰ ਸੰਗਠਨ ਨੂੰ ਕਸ਼ਮੀਰ ਜਾਣ ਦੀ ਮਨਜੂਰੀ ਦੇਣੀ ਚਾਹੀਦੀ ਹੈ।
ਦਰਅਸਲ ਭਾਰਤ ਦੀ ਨੀਤੀ ਕਦੇ ਵੀ ਪਹਿਲਾਂ ਹਮਲਾ ਕਰਨ ਦੀ ਨਹੀਂ ਰਹੀ ਹੈ। ਅਜਿਹੇ 'ਚ ਪਾਕਿਸਤਾਨ ਦੀ ਫਾਇਰਿੰਗ ਦੇ ਜਵਾਬ 'ਚ ਭਾਰਤੀ ਫੌਜ ਨੂੰ ਕਾਰਵਾਈ ਕਰਨੀ ਪੈਂਦੀ ਹੈ। ਭਾਰਤ ਸਰਹੱਦ 'ਤੇ ਸ਼ਾਂਤੀ ਚਾਹੁੰਦਾ ਹੈ, ਉੱਥੇ ਹੀ ਸਰਹੱਦੀ ਇਲਾਕਿਆਂ 'ਚ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ।