ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਪੁਲਿਸ ਨੇ ਮੰਗੀ ਸਿੱਖ ਨੌਜਵਾਨ ਤੋਂ ਮੁਆਫੀ

ਪਾਕਿਸਤਾਨ ਪੁਲਿਸ ਨੇ ਮੰਗੀ ਸਿੱਖ ਨੌਜਵਾਨ ਤੋਂ ਮੁਆਫੀ

ਪਾਕਿਸਤਾਨ ਦੇ ਪੇਸ਼ਾਵਰ ’ਚ ਮੋਟਰਸਾਈਕਲ ਉਤੇ ਸਵਾਰ ਇਕ ਸਿੱਖ ਵਿਅਕਤੀ ਦੇ ਹੈਲਮੇਟ ਨਾ ਪਾਉਣ ਕਾਰਨ ਚਾਲਾਨ ਕੱਟਣ ‘ਤੇ ਆਵਾਜਾਈ ਪੁਲਿਸ ਅਥਾਰਿਟੀ ਨੇ ਸਿੱਖ ਸਮਾਜ ਤੋਂ ਮੁਆਫੀ ਮੰਗੀ ਹੈ। ਬੁਲਾਰੇ ਨੇ ਦੱਸਿਆ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਗਈ ਹੈ।

 

ਟ੍ਰੈਫਿਕ ਵਾਰਡਨ ਨੇ ਹੈਲਮੇਟ ਨਾ ਪਾਉਣ ’ਤੇ ਮੋਟਰਸਾਈਕਲ ਚਲਾ ਰਹੇ ਇਕ ਸਿੱਖ ਨੌਜਵਾਨ ਦਾ ਮੰਗਲਵਾਰ ਨੁੰ ਚਾਲਾਨ ਕੱਟ ਦਿੱਤਾ ਸੀ। ਟ੍ਰੈਫਿਕ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਾਰਡਨ ਨੇ ਗਲਤੀ ਨਾਲ ਚਾਲਾਨ ਕੱਟ ਦਿੱਤਾ ਸੀ।

 

ਉਨ੍ਹਾਂ ਦੱਸਿਆ ਕਿ ਸਿੱਖ ਸਮਾਜ ਦੇ ਇਕ ਵਫਦ ਨੇ ਇਸ ਮਾਮਲੇ ਤੋਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ। ਇਸ ਦੇ ਬਾਅਦ ਉਨ੍ਹਾਂ ਵਫਦ ਤੋਂ ਮੁਆਫੀ ਮੰਗੀ ਹੈ।  ਉਤਰੀ ਪੱਛਮੀ ਪਾਕਿਸਤਾਨ ’ਚ ਵਿਧਾਨ ਪਾਲਿਕਾ ਦੇ ਇਸ ਮਾਮਲੇ ’ਤੇ ਬਹਿਸ ਕਰਨ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PAKISTAN Police apologize to Sikh community know why