ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਰਾਸ਼ਟਰਪਤੀ ਦੀ ਚੋਣ ਮੰਗਲਵਾਰ ਨੂੰ

ਪਾਕਿਸਤਾਨ ਦੇ ਰਾਸ਼ਟਰਪਤੀ ਦੀ ਚੋਣ ਮੰਗਲਵਾਰ ਨੂੰ

ਪਾਕਿਸਤਾਨ `ਚ ਮੰਗਲਵਾਰ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਹੋਵੇਗੀ। ਇਸ ਚੋਣ `ਚ ਸੱਤਾਧਾਰੀ ਪਾਕਿਸਤਾਨ ਤਹਰੀਕ ਏ ਇਨਸਾਫ ਪਾਰਟੀ ਦੇ ਉਮੀਦਵਾਰ ਆਰਿਫ ਅਲਵੀ ਦੇ ਜਿੱਤਣ ਦੀ ਸੰਭਾਵਨਾ ਹੈ, ਕਿਉਂਕਿ ਵਿਰੋਧੀ ਧਿਰ ਸੰਯੁਕਤ ਉਮੀਦਵਾਰ ਨੂੰ ਉਤਾਰਨ `ਚ ਨਾਕਾਮ ਰਹੀ ਹੈ। ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ ਚੋਣ ਲਈ ਸੋਮਵਾਰ ਨੂੰ ਤਿਆਰੀਆਂ ਪੂਰੀਆਂ ਕਰ ਲਈਆਂ। ਨੈਸ਼ਨਲ ਐਸੰਬਲੀ ਦੇ ਨਾਲ ਸਾਰੇ ਚਾਰ ਸੂਬਾ ਐਸੰਬਲੀ `ਚ ਮਤਦਾਨ ਕੇਂਦਰ ਬਣਾਏ ਗਏ ਹਨ। ਮੁੱਖ ਚੋਣ ਕਮਿਸ਼ਨ ਸਰਦਾਰ ਰਜਾ ਖਾਨ ਚੋਣ ਅਧਿਕਾਰੀ ਹੋਣਗੇ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਵਰਤਮਾਨ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ ਅੱਠ ਸਤੰਬਰ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਪੰਜ ਸਾਲ ਦੇ ਦੂਜੇ ਕਾਰਜਕਾਲ ਲਈ ਫਿਰ ਤੋਂ ਚੋਣ ਮੈਦਾਨ `ਚ ਉਤਰਨ ਤੋਂ ਇਨਕਾਰ ਕਰ ਦਿੱਤਾ। ਅਲਵੀ ਤੋਂ ਇਲਾਵਾ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੌਧਰੀ ਏਤਜਾਜ ਅਹਸਨ ਅਤੇ ਜਮੀਅਤ ਏ ਉਲੇਮਾ (ਐਫ) ਦੇ ਪ੍ਰਮੁੱਖ ਮੌਲਾਨਾ ਫਜਲ ਉਰ ਰਹਿਮਾਨ ਮੁਕਾਬਲੇ `ਚ ਹਨ। ਕਰਾਂਚੀ `ਚ ਰਹਿਣ ਵਾਲੇ ਅਲਵੀ ਦੰਦਾਂ ਦੇ ਡਾਕਟਰ ਤੋਂ ਨੇਤਾ ਬਣੇ ਹਨ।


ਸੰਯੁਕਤ ਵਿਰੋਧੀ ਦਲ ਅਲਵੀ ਨੂੰ ਚੁਣੌਤੀ ਦੇਣ ਲਈ ਇਕ ਉਮੀਦਵਾਰ ਖੜ੍ਹਾ ਕਰਨ ਵਾਲਾ ਸੀ, ਪ੍ਰੰਤੂ ਅਜਿਹਾ ਨਹੀਂ ਹੋ ਸਕਿਆ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਪਿਛਲੇ ਮਹੀਨੇ ਨਾਮੀ ਵਕੀਲ ਅਤੇ ਸੀਨੀਅਰ ਆਗੂ ਅਹਸਨ ਨੂੰ ਉਮੀਦਵਾਰ ਨਮਜਦ ਕੀਤਾ ਸੀ। ਪਾਕਿਸਤਾਨ ਮੁਸਲਮ ਲੀਗ ਨਵਾਜ (ਪੀਐਮਐਲ-ਐਨ) ਅਤੇ ਮੁਤਾਹਿਦਾ ਮਜਲਿਸ ਏ ਅਮਲ (ਐਮਐਮਏ) ਸਮੇਤ ਹੋਰ ਵਿਰੋਧੀ ਦਲਾਂ ਨੇ ਇਸ ਕਦਮ ਦਾ ਵਿਰੋਧ ਕੀਤਾ। 


ਵਿਰੋਧੀ ਦਲਾਂ ਨੇ ਐਤਵਾਰ ਨੂੰ ਲਾਹੌਰ `ਚ ਮੀਟਿੰਗ ਕੀਤੀ ਅਤੇ ਰਾਸ਼ਟਰਪਤੀ ਚੋਣ `ਤੇ ਚਰਚਾ ਕੀਤੀ। ਇਸ ਮੀਟਿੰਗ `ਚ ਪੀਪੀਪੀ ਨੇ ਹਿੱਸਾ ਨਹੀਂ ਲਿਆ। ਪੀਪੀਪੀ ਆਗੂ ਕਮਰ ਜਮਾਂ ਕੈਰਾ ਨੇ ਕਿਹਾ ਕਿ ਵਿਰੋਧੀ ਦਲ ਇਕਜੁਟਤਾ ਨਾ ਰਹਿਣਾ ਦਾ ਫਾਇਦਾ ਸੱਤਾਧਾਰੀ ਪਾਰਟੀ ਨੂੰ ਮਿਲੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਪੀਪੀਪੀ ਜੇਲ੍ਹ `ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਮੁਲਾਕਾਤ ਕਰਕੇ ਅਹਸਨ ਲਈ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਮੰਗੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan presidential election tomorrow pti candidate may win