ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋਸਤੀ ਵਿਚ ਗਹਿਰਾਈ ਲਈ ਤਿੰਨ ਦਿਨ ਵਿਚ ਹੋਈ ਦੂਜੀ ਮੀਟਿੰਗ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ਉਤੇ ਭਾਰਤ ਨਿਾਲ ਯੁੱਧ ਦੀ ਸੰਭਾਵਨਾ ਦੀ ਚੇਤਾਵਨੀ ਦਿੱਤੀ। ਟਰੰਪ ਨੇ ਮੋਦੀ ਨੂੰ ਅਮਰੀਕੀ ਰੌਕ ਸਟਾਰ ਏਲੀਵਸ ਪ੍ਰੇਸਲੇ ਦੀ ਤਰ੍ਹਾਂ ਹਰਮਨ ਪਿਆਰਾ ਦੱਸਿਆ ਅਤੇ ਨਾਲ ਹੀ ਭਾਰਤ–ਪਾਕਿਸਤਾਨ ਨਾਲ ਮਤਭੇਦਾਂ ਨੂੰ ਆਪਸ ਵਿਚ ਹੱਲ ਕਰਨ ਦੀ ਅਪੀਲ ਕੀਤੀ।
ਭਾਸ਼ਾ ਅਨੁਸਾਰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਫੈਸਲੇ ਬਾਅਦ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਤਣਾਅ ਹੈ। ਖਾਨ ਨੇ ਵੱਡੀ ਗਿਣਤੀ ਵਿਚ ਗ੍ਰਿਫਤਾਰੀਆਂ, ਕੰਮ ਨਾ ਕਰ ਰਹੇ ਹਸਪਤਾਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨੌ ਲੱਖ ਸੈਨਿਕਾਂ ਨੇ 50 ਦਿਨ ਤੋਂ ਕਸ਼ਮੀਰ ਵਿਚ ਲੋਕਾਂ ਨੂੰ ਬੰਦ ਕਰਕੇ ਰੱਖਿਆ ਹੈ। ਪਾਕਿਸਤਾਨ ਨੇ ਕਿਹਾ ਕਿ 80 ਲੱਖ ਲੋਕ ਖੁੱਲ੍ਹੀ ਜੇਲ੍ਹ ਵਿਚ ਹਨ ਜੋ ਅੱਜ ਦੇ ਦਿਨ ਅਤੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਰਫਿਊ ਜਦੋਂ ਹਟਾਇਆ ਗਿਆ ਤਾਂ ਕੀ ਹੋਵੇਗਾ?
ਖਾਨ ਨੇ ਕਿਹਾ ਕਿ ਇਸ ਗੱਲ ਦਾ ਡਰ ਹੈ ਕਿ ਪ੍ਰਮਾਣੂ ਹਥਿਆਰਾਂ ਵਾਲੇ ਦੋਵੇਂ ਦੇਸ਼ਾਂ ਵਿਚ ਕਿਸੇ ਪੜਾਅ ਵਿਚ ਆਹਮੋ–ਸਾਹਮਣਾ ਹੋ ਸਕਦਾ ਹੈ। ਪਾਕਿਸਤਾਨ ਪ੍ਰਧਾਨ ਮੰਤਰੀ ਨੇ ਇੱਥੇ ਯੁੱਧ ਦੀ ਧਮਕੀ ਦਿੱਤੀ, ਉਥੇ ਟਰੰਪ ਨੇ ਮੋਦੀ ਨਾਲ ਹਲਕੇ–ਫੁਲਕੇ ਅੰਦਾਜ ਵਿਚ ਸਮਾਂ ਬਤੀਤ ਕੀਤਾ। ਟਰੰਪ ਨੇ ਮੰਗਲਵਾਰ ਨੂੰ ਮੋਦੀ ਦੀ ਤੁਲਨਾ ਸਵਰਗੀ ਅਮਰੀਕੀ ਗਾਇਕ ਪ੍ਰੇਸਲੇ ਨਾਲ ਕੀਤੀ ਜਿਨ੍ਹਾਂ ਨੂੰ ਰੌਕ ਐਂਡ ਰੋਲ ਸਮਾਰਟ ਕਿਹਾ ਜਾਂਦਾ ਹੈ।