ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਰੱਖਿਆ ਬਜਟ ਤੋਂ ਪਰੇਸ਼ਾਨ ਪਾਕਿਸਤਾਨ, ਕਹੀ ਇਹ ਗੱਲ

ਭਾਰਤ ਦੇ ਰੱਖਿਆ ਬਜਟ ਤੋਂ ਪਰੇਸ਼ਾਨ ਪਾਕਿਸਤਾਨ, ਕਹੀ ਇਹ ਗੱਲ

ਪਾਕਿਸਤਾਨ ਨੇ ਅਮਰੀਕਾ ਤੇ ਰੂਸ ਸਮੇਤ ਕਈ ਦੇਸ਼ਾਂ ਵੱਲੋਂ ਭਾਰਤ ਨੂੰ ਲਗਾਤਾਰ ਹਥਿਆਰ ਵੇਚਣ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਕਦਮ 'ਦੋਹਰੇ ਮਾਪਦੰਡ' ਅਪਣਾਉਣ ਵਾਲਾ ਹੈ

 

 ਜਨਰਲ ਅਸੈਂਬਲੀ 'ਚ ਰਵਾਇਤੀ ਹਥਿਆਰਾਂ 'ਤੇ ਬਹਿਸ ਦੌਰਾਨ ਪਾਕਿਸਤਾਨੀ ਸਕੱਤਰ ਜਜੇਬ ਖਾਨ ਨੇ ਕਿਹਾ, "ਸੌੜੀ ਰਣਨੀਤਕ, ਸਿਆਸੀ ਤੇ ਵਪਾਰਕ ਵਿਚਾਰਾਂ ਦੇ ਆਧਾਰ 'ਤੇ ਦੱਖਣੀ ਏਸ਼ੀਆ ਲਈ ਡਬਲ ਸਟੈਂਡਰਡ ਨੀਤੀ ਨੂੰ ਛੱਡਣਾ ਚਾਹੀਦਾ ਹੈ "

 

ਉਨ੍ਹਾਂ ਨੇ ਭਾਰਤ ਜਾਂ ਭਾਰਤ ਨੂੰ ਹਥਿਆਰ ਜਾਂ ਗੋਲਾ ਬਾਰੂਦ ਵੇਚਣ ਵਾਲੇ ਮੁਲਕਾਂ ਦਾ ਨਾਂ ਤਾਂ ਨਹੀਂ ਲਿਆ, ਪਰ ਉਨ੍ਹਾਂ ਨੇ ਇਸ਼ਾਰਿਆਂ ਨਾਲ ਸਪੱਸ਼ਟ ਕੀਤਾ ਕਿ ਕਿਸ ਨੂੰ ਉਹ ਨਿਸ਼ਾਨਾ ਬਣਾ ਰਹੇ ਹਨ

 

ਜਜੇਬ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਦਾ ਫੌਜੀ ਖਰਚਾ ਦੂਜੇ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਹੈ ਤੇ ਇਸ ਕਾਰਨ ਅਸਥਿਰਤਾ ਦੇ ਉਤਸ਼ਾਹਤ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਨੇ ਕਿਹਾ, "ਇਸਲਾਮਾਬਾਦ ਖਾਸ ਤੌਰ 'ਤੇ ਪਰੇਸ਼ਾਨ ਖੇਤਰਾਂ ਵਿਚ ਵਧ ਰਹੇ ਰਵਾਇਤੀ ਹਥਿਆਰਾਂ ਦੇ ਵਪਾਰ ਬਾਰੇ ਚਿੰਤਤ ਹੈ, ਜੋ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਕਾਇਮ ਰੱਖਣ ਦੀ ਸੰਭਾਵਨਾ ਦੇ ਉਲਟ ਹੈ"

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan raised Indian defence budget issue in United Nations