ਅਗਲੀ ਕਹਾਣੀ

ਪਾਕਿਸਤਾਨ ’ਤੋਂ ਮੁੜ ਉਡਾਣਾਂ ਭਰ ਸਕਣਗੇ ਕੌਮਾਂਤਰੀ ਹਵਾਈ ਜਹਾਜ਼

ਪਾਕਿਸਤਾਨ ’ਤੋਂ ਮੁੜ ਉਡਾਣਾਂ ਭਰ ਸਕਣਗੇ ਕੌਮਾਂਤਰੀ ਹਵਾਈ ਜਹਾਜ਼

ਪਾਕਿਸਤਾਨ ਨੇ ਅੱਜ ਮੰਗਲਵਾਰ ਤੋਂ ਆਪਣਾ ਹਵਾਈ–ਖੇਤਰ ਸਾਰੀਆਂ ਕੌਮਾਂਤਰੀ ਯਾਤਰੀ–ਉਡਾਣਾਂ ਲਈ ਦੋਬਾਰਾ ਖੋਲ੍ਹ ਦਿੱਤਾ ਹੈ। ਇਹ ਜਾਣਕਾਰੀ ਅੱਜ ਪਾਕਿਸਤਾਨੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਦਿੱਤੀ।

 

 

ਬੀਤੀ 27 ਫ਼ਰਵਰੀ ਨੂੰ ਭਾਰਤੀ ਹਵਾਈ ਫ਼਼ੌਜ ਵੱਲੋਂ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਕੌਮਾਂਤਰੀ ਹਵਾਈ ਉਡਾਣਾਂ ਲਈ ਆਪਣਾ ਹਵਾਈ–ਖੇਤਰ ਬੰਦ ਕਰ ਦਿੱਤਾ ਸੀ।

 

 

ਦਰਅਸਲ, ਉਸ ਤੋਂ ਪਹਿਲਾਂ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਇੱਕ ਜ਼ਬਰਦਸਤ ਬੰਬ ਧਮਾਕਾ ਕਰ ਕੇ ਸੀਆਰਪੀਐੱਫ਼ ਦੇ 45 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣੇ ਉੱਤੇ ਹਮਲਾ ਕੀਤਾ ਸੀ।

 

 

ਪਾਕਿਸਤਾਨ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਤਦ ਤੱਕ ਵਪਾਰਕ ਉਡਾਣਾਂ ਲਈ ਆਪਣਾ ਹਵਾਈ–ਖੇਤਰ ਨਹੀਂ ਖੋਲ੍ਹੇਗਾ, ਜਦੋਂ ਤੱਕ ਭਾਰਤ ਆਪਣੇ ਸਰਹੱਦੀ ਇਲਾਕਿਆਂ ’ਚੋਂ ਜੰਗੀ ਹਵਾਈ ਜਹਾਜ਼ ਨਹੀਂ ਹਟਾਉਂਦਾ।

 

 

ਪਾਕਿਸਤਾਨ ਨੇ ਅਪ੍ਰੈਲ ਮਹੀਨੇ ਦੇ ਅੱਧ ਵਿੱਚ ਏਅਰ ਇੰਡੀਆ ਤੇ ਤੁਰਕੀ ਦੀਆਂ ਏਅਰਲਾਈਨਾਂ ਦੀਆਂ ਪੱਛਮ ਵੱਲ ਜਾਣ ਵਾਲੀਆਂ ਉਡਾਣਾਂ ਦੇ 11 ਹਵਾਈ ਰੂਟਾਂ ਲਈ ਆਪਣਾ ਹਵਾਈ–ਖੇਤਰ ਖੋਲ੍ਹਿਆ ਸੀ।

 

 

ਬੀਤੇ ਮਾਰਚ ਮਹੀਨੇ ਗੁਆਂਢੀ ਦੇਸ਼ ਆਪਣਾ ਹਵਾਈ–ਖੇਤਰ ਅੰਸ਼ਕ ਤੌਰ ’ਤੇ ਖੋਲ੍ਹਿਆ ਸੀ ਪਰ ਤਦ ਭਾਰਤੀ ਉਡਾਣਾਂ ਨੂੰ ਅਜਿਹੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan re-opens its airspace for all civilian traffic