ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ FATF ਤੋਂ ਝਟਕਾ, ਇਮਰਾਨ ਦੀਆਂ ਕੋਸ਼ਿਸ਼ਾਂ ਬੇਕਾਰ

ਏਸ਼ੀਆ ਪੈਸੀਫਿਕ ਗਰੁੱਪ (ਏਪੀਜੀ) ਦੀ ਰਿਪੋਰਟ ਤੋਂ ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗਿਆ ਹੈ। ਏਪੀਜੀ ਦੀ ਅੰਤਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਫੰਡਾਂ ਸਬੰਧੀ ਤਸੱਲੀਬਖਸ਼ ਕਦਮ ਨਹੀਂ ਚੁੱਕੇ ਹਨ।

 

ਏਪੀਜੀ ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਸੰਯੁਕਤ ਬੈਠਕ ਤੋਂ 10 ਦਿਨ ਪਹਿਲਾਂ ਮਨੀ ਲਾਂਡਰਿੰਗ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ ਬੈਠਕ ਚ ਹੀ ਰਿਪੋਰਟ ਦੇ ਅਧਾਰ 'ਤੇ ਸੂਚੀ ਚ ਪਾਕਿਸਤਾਨ ਦੇ ਬਣੇ ਰਹਿਣ 'ਤੇ ਫੈਸਲਾ ਲਿਆ ਜਾਣਾ ਹੈ।

 

ਏਪੀਜੀ ਦੀ ਰਿਪੋਰਟ ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਮਤੇ 1267 ਤਹਿਤ ਅੱਤਵਾਦੀ ਸੰਗਠਨਾਂ ਵਿਰੁੱਧ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ। ਐਫਏਟੀਐਫ ਦੀ ਇਸ ਮੁੱਦੇ ’ਤੇ 13 ਅਤੇ 18 ਅਕਤੂਬਰ ਨੂੰ ਬੈਠਕ ਹੋਵੇਗੀ।

 

ਕਸ਼ਮੀਰ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਹੀ ਅਲੱਗ-ਥਲਗ ਪੈ ਚੁੱਕੇ ਹਨ। ਇਸ ਰਿਪੋਰਟ ਤੋਂ ਬਾਅਦ ਇਮਰਾਨ ਦੀਆਂ ਮੁਸੀਬਤਾਂ ਹੋਰ ਵਧ ਸਕਦੀਆਂ ਹਨ।

 

ਮਹੱਤਵਪੂਰਣ ਗੱਲ ਇਹ ਹੈ ਕਿ 27 ਸਤੰਬਰ ਨੂੰ ਇਮਰਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਚ ਕਿਹਾ ਸੀ ਕਿ ਭਾਰਤ ਪਾਕਿਸਤਾਨ ਨੂੰ ਐਫਏਟੀਐਫ ਦੀ ਕਾਲੀ ਸੂਚੀ ਚ ਪਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

 

ਜੂਨ 2018 ਚ ਪਾਕਿਸਤਾਨ ਦਾ ਨਾਮ ਗ੍ਰੇਅ-ਸੂਚੀ ਚ ਆਇਆ ਸੀ। ਉਸ ਸਮੇਂ ਚੀਨ ਅਤੇ ਤੁਰਕੀ ਨੇ ਕਾਲੀ ਸੂਚੀ ਚ ਆਉਣ ਤੋਂ ਬਚਾਉਣ ਲਈ ਪਾਕਿਸਤਾਨ ਦੀ ਮਦਦ ਕੀਤੀ ਸੀ। ਗ੍ਰੇਅ-ਸੂਚੀ ਚ ਆਉਣ ਕਾਰਨ ਪਾਕਿਸਤਾਨ ਨੂੰ ਹਰ ਸਾਲ ਲਗਭਗ 10 ਬਿਲੀਅਨ ਡਾਲਰ ਦਾ ਨੁਕਸਾਨ ਹੋਰ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan received a blow from FATF Imran s efforts were useless