ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਇਤਰਾਜ ਬਾਵਜੂਦ POK ’ਚ ਚੀਨੀ ਮਦਦ ਨਾਲ ਡੈਮ ਬਣਾਉਣ ‘ਤੇ ਅੜਿਆ ਪਾਕਿਸਤਾਨ

ਪਾਕਿਸਤਾਨ ਨੇ ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ ਆਪਣੇ ਕਬਜ਼ੇ ਵਾਲੇ ਗਿਲਗਿਤ ਬਾਲਟਿਸਤਾਨ ਖੇਤਰ ਵਿੱਚ ਦਿਆਮੀਰ-ਭਾਸ਼ਾ ਡੈਮ ਬਣਾਉਣ ਦੇ ਫੈਸਲੇ ‘ਤੇ ਅੜੇ ਰਹਿਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਭਾਰਤ ਦੇ ਇਤਰਾਜ਼ ਨੂੰ 'ਹਾਸੋਹੀਣਾ' ਕਰਾਰ ਦਿੱਤਾ ਹੈ।

 

ਪਾਕਿਸਤਾਨੀ ਮੀਡੀਆ ਵਿਚ ਛਪੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਜਲ ਅਤੇ ਊਰਜਾ ਵਿਕਾਸ ਅਥਾਰਟੀ ਦੇ ਚੇਅਰਮੈਨ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਜ਼ਮਮਿਲ ਹੁਸੈਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਗਿਲਗਿਤ-ਬਾਲਟਿਸਤਾਨ ਖੇਤਰ ਵਿਚ ਦਿਯਾਮਮੀਰ-ਭਾਸ਼ਾ ਡੈਮ ਦੇ ਨਿਰਮਾਣ 'ਤੇ ਭਾਰਤ ਦੇ ਸਖਤ ਇਤਰਾਜ਼ ਨੂੰ' ਬੇਕਾਰ ਅਤੇ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਕਿਹਾ, “ਅਸੀਂ ਆਪਣੇ ਖੇਤਰ ਵਿਚ ਇਹ ਡੈਮ ਬਣਾ ਰਹੇ ਹਾਂ।”

 

ਵਰਣਨਯੋਗ ਹੈ ਕਿ ਇਸ ਪ੍ਰੈਸ ਕਾਨਫਰੰਸ ਵਿੱਚ ਪਾਕਿਸਤਾਨ ਦੇ ਜਲ ਸਰੋਤ ਮੰਤਰੀ ਫੈਸਲ ਵਾਵੜਾ ਦੇ ਨਾਲ ਪਾਕਿਸਤਾਨ ਵਿੱਚ ਚੀਨੀ ਰਾਜਦੂਤ ਯਾਓ ਜਿੰਗ ਵੀ ਸਨ। ਪਾਕਿਸਤਾਨ ਲੰਬੇ ਸਮੇਂ ਤੋਂ ਇਸ ਡੈਮ ਦੇ ਨਿਰਮਾਣ ਦਾ ਸੁਫਨਾ ਵੇਖ ਰਿਹਾ ਹੈ, ਪਰ ਆਪਣੀ ਗਰੀਬੀ ਕਾਰਨ ਉਹ ਇਸ 'ਤੇ ਕੰਮ ਅੱਗੇ ਨਹੀਂ ਵਧਾ ਪਾ ਰਿਹਾ। ਚੀਨ ਵੱਲੋਂ ਇਸ ਵਿਚ ਪੈਸਾ ਲਗਾਉਣ ਤੋਂ ਬਾਅਦ ਹੁਣ ਇਸ ਲਈ ਰਸਤਾ ਖੁੱਲ੍ਹ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੰਘੀ 12 ਮਈ ਨੂੰ ਡੈਮ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਸੀ।

 

ਫੈਸਲ ਵਾਵੜਾ ਨੇ ਦੱਸਿਆ ਕਿ ਠੇਕੇਦਾਰ ਅਤੇ ਮਸ਼ੀਨਾਂ ਡੈਮ ਦਾ ਨਿਰਮਾਣ ਸ਼ੁਰੂ ਕਰਨ ਲਈ ਗਿਲਗਿਤ-ਬਾਲਟਿਸਤਾਨ ਸ਼ਹਿਰ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ‘ਦੇਸ਼ ਦੀ ਸੈਨਾ ਅਤੇ ਚੀਨ ਦੀ ਸਰਕਾਰ’ ਦਾ ਪੂਰਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦੇਸ਼ ਲਈ ‘ਗੇਮ ਚੇਂਜਰ’ ਸਾਬਤ ਹੋਏਗਾ। ਸਾਢੇ 16 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਸ ਦੇ ਬਣਨ ਤੋਂ ਬਾਅਦ 4500 ਮੈਗਾਵਾਟ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

 

ਮਹੱਤਵਪੂਰਣ ਗੱਲ ਇਹ ਹੈ ਕਿ 12 ਮਈ ਨੂੰ ਪਾਕਿਸਤਾਨ ਵੱਲੋਂ ਇਸ ਡੈਮ ਦਾ ਨਿਰਮਾਣ ਸ਼ੁਰੂ ਕਰਨ ਦੀ ਘੋਸ਼ਣਾ ਤੋਂ ਬਾਅਦ ਭਾਰਤ ਨੇ ਇਸ ‘ਤੇ ਸਖਤ ਇਤਰਾਜ਼ ਜਤਾਇਆ ਸੀ ਅਤੇ ਸਪਸ਼ਟ ਤੌਰ ‘ਤੇ ਕਿਹਾ ਸੀ ਕਿ ਪਾਕਿਸਤਾਨ ਵੱਲੋਂ ਇਸ ਦੇ ਨਾਜਾਇਜ਼ ਕਬਜ਼ੇ ਵਾਲੇ ਇਲਾਕਿਆਂ ‘ਚ ਅਜਿਹੀ ਉਸਾਰੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ। ਭਾਰਤ ਨੇ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗਿਲਗਿਤ-ਬਾਲਟਿਸਤਾਨ ਸਮੇਤ ਪੂਰਾ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤੀ ਖੇਤਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Reject India Concern POK Dam Help With China