ਪਾਕਿਸਤਾਨ ਨੇ ਬਿਨਾ ਕਿਸੇ ਰੋਕ–ਟੋਕ ਦੇ ਕੁਲਭੂਸ਼ਣ ਯਾਦਵ ਦੇ ਕੌਂਸਲਰ ਅਕਸੈੱਸ ਦੇਣ ਦੀ ਭਾਰਤ ਵੱਲੋਂ ਕੀਤੀ ਗਈ ਮੰਗ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਵੱਲੋਂ ਮੌਜੂਦਾ ਹਾਲਤ ਵਿੱਚ ਜਾਧਵ ਨੂੰ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ।
ਨੀਦਰਲੈਂਡ ਦੇ ਹੇਗ ਸਥਿਤ ਕੌਮਾਂਤਰੀ ਅਦਾਲਤ ਵੱਲੋਂ 17 ਜੁਲਾਈ ਨੂੰ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਪਾਕਿਸਤਾਨ ਨੇ ਕੌਂਸਲਰ ਸਬੰਧਾਂ ਨੂੰ ਲੈ ਕੇ ਵੀਐਨਾ ਸੰਧੀ ਦੀ ਉਲੰਘਣਾ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਉੱਤੇ ਪਾਕਿਸਤਾਨ ਨੂੰ ਸਮੀਖਿਆ ਕਰਨ ਲਈ ਆਖਿਆ ਸੀ।
ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਜਾਧਵ ਨੂੰ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇਣ ਦੀ ਮੰਗ ਕੀਤੀ ਸੀ। ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਜੋ ਕੌਂਸਲਰ ਅਕਸੈੱਸ ਦਾ ਪ੍ਰਸਤਾਵ ਕੀਤਾ ਗਿਆ ਸੀ; ਉਸ ਨਾਲ ਸ਼ਰਤ ਦਾ ਇੱਕ ਵੱਖਰਾ ਪੱਤਰ ਭਾਰਤ ਨੂੰ ਭੇਜਿਆ ਗਿਆ ਸੀ।
ਇਸ ਪ੍ਰਸਤਾਵ ਨੂੰ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਮੁਤਾਬਕ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੇ ਕਾਨੂੰਨੀ ਜਾਣਕਾਰਾਂ ਵੱਲੋਂ ਮੁਲਾਂਕਣ ਕੀਤਾ ਜਾਣਾ ਸੀ; ਜਿਸ ਨੇ ਇਹ ਕਿਹਾ ਸੀ ਕਿ ਜਾਧਵ ਦਾ ਕੌਂਸਲਰ ਅਕਸੈੱਸ ਵੀਐਨਾ ਸੰਧੀ ਦੀ ਧਾਰਾ 36 ਅਧੀਨ ਦਿੱਤਾ ਜਾਣਾ ਸੀ।