ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਚੰਗਿਆਈ ਵਜੋਂ 100 ਹੋਰ ਭਾਰਤੀ ਮਛੇਰੇ ਕੀਤੇ ਰਿਹਾਅ

ਪਾਕਿਸਤਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਦੋਨਾਂ ਮੁਲਕਾਂ ਚ ਤਣਾਅ ਵਿਚਾਲੇ ਚੰਗਿਆਈ ਵਜੋਂ 100 ਹੋਰ ਭਾਰਤੀ ਮਛੇਰੇ ਰਿਹਾ ਕਰ ਦਿੱਤੇ ਹਨ। ਪਾਕਿ ਨੇ ਇਸ ਮਹੀਨੇ ਚਾਰ ਪੜਾਅਵਾਂ ਚ 360 ਭਾਰਤੀ ਕੈਦੀਆਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਹੈ ਤੇ ਇਸ ਦੇ ਤਹਿਤ ਸ਼ਨਿੱਚਰਵਾਰ ਨੂੰ ਦੂਜੇ ਪੜਾਅ ਚ ਇਨ੍ਹਾਂ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ।

 

ਰਿਹਾਅ ਕੀਤੇ ਗਏ ਇਨ੍ਹਾਂ ਕੈਦੀਆਂ ਨੂੰ ਰੇਲ ਰਾਹੀਂ ਲਾਹੌਰ ਲੈ ਜਾਇਆ ਜਾ ਰਿਹਾ ਹੈ ਜਿੱਥੋਂ ਅਟਾਰੀ–ਵਾਘਾ ਸਰਹੱਦ ਤੇ ਸੋਮਵਾਰ 15 ਅਪ੍ਰੈਲ ਨੂੰ ਮਛੇਰਿਆਂ ਨੂੰ ਭਾਰਤੀ ਪ੍ਰਸ਼ਾਸਨ ਹਵਾਲੇ ਸਪੁਰਦ ਕੀਤਾ ਜਾਵੇਗਾ।

 

ਦੱਸਣਯੋਗ ਹੈ ਕਿ ਇਨ੍ਹਾਂ ਮਛੇਰਿਆਂ ਨੂੰ ਵੱਖੋ ਵੱਖਰੀਆਂ ਮੁਹਿੰਮਾਂ ਤਹਿਤ ਪਾਕਿ ਦੀ ਜਲ ਖੇਤਰ ਚ ਗੈਰਕਾਨੂੰਨੀ ਢੰਗ ਨਾਲ ਮੱਛੀ ਫੜਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲੇ ਪੜਾਅ ਚ ਪਾਕਿ ਨੇ 7 ਅਪ੍ਰੈਲ ਨੂੰ 100 ਮਛੇਰਿਆਂ ਨੂੰ ਰਿਹਾਅ ਕੀਤਾ ਸੀ। 22 ਅਪ੍ਰੈਲ ਨੂੰ ਵੀ ਹੋਰਨਾਂ 100 ਮਛੇਰਿਆਂ ਨੂੰ ਪਾਕਿ ਸਰਕਾਰ ਰਿਆਅ ਕਰੇਗੀ ਜਦਕਿ 29 ਅਪ੍ਰੈਲ ਨੂੰ ਵੀ ਆਖਰੀ ਪੜਾਅ ਚ 55 ਮਛੇਰਿਆਂ ਅਤੇ 5 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan releases another 100 Indian fishermen as goodwill gesture