ਅਗਲੀ ਕਹਾਣੀ

ਅੱਤਵਾਦੀਆਂ ਲਈ ਸਭ ਤੋਂ ਮਦਦਗਾਰ ਦੇਸ਼ ਪਾਕਿਸਤਾਨ

ਅੱਤਵਾਦੀਆਂ ਲਈ ਸਭ ਤੋਂ ਮਦਦਗਾਰ ਦੇਸ਼ ਪਾਕਿਸਤਾਨ

ਵਿਸ਼ਵ ਅੱਤਵਾਦ ਨੂੰ ਪੈਦਾ ਕਰਨ ਅਤੇ ਉਸਦਾ ਸਮਰਥਨ ਦੇਣ `ਚ ਸੀਰੀਆ ਦੇ ਮੁਕਾਬਲੇ ਤਿੰਨ ਗੁਣਾ ਜਿ਼ਆਦਾ ਪਾਕਿਸਤਾਨ ਜਿ਼ੰਮੇਵਾਰ ਹੈ। ਆਕਸਫੋਰਡ ਯੂਨੀਵਰਸਿਟੀ ਐਂਡ ਸਟ੍ਰੇਟਜਿਕ ਫਾਰਸਾਈਟ ਗਰੁੱਪ (ਐਸਐਫਜੀ) ਦੀ ਸਟੱਡੀ - ‘ਹਊਮੈਨਿਟੀ ਐਂਟ ਰਿਸਕ-ਗਲੋਬਲ ਟੇਰਰ ਥ੍ਰੇਟ ਇੰਡੀਕੇਟ’ (ਜੀਟੀਟੀਆਈ) `ਚ ਇਹ ਗੱਲ ਸਾਹਮਣੇ ਆਈ ਹੈ।

 

ਅੱਤਵਾਦੀ ਦੇਸ਼ਾਂ ਦੀ ਸੂਚੀ `ਚ ਸਭ ਤੋਂ ਉਪਰ ਪਾਕਿਸਤਾਨ


ਜੀਟੀਟੀਆਈ ਮੁਤਾਬਕ, ਭਵਿੱਖ `ਚ ਅਫਗਾਨ ਤਾਲੀਬਾਨ ਅਤੇ ਲਸ਼ਕਰ-ਏ-ਤਾਇਬਾ (ਐਲਈਟੀ) ਨੂੰ ਵੱਡਾ ਖਤਰਾ ਦੱਸਿਆ ਗਿਆ ਹੈ। ਜਦੋਂਕਿ, ਇਸ ਸੂਚੀ `ਚ ਪਾਕਿਸਤਾਨ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ, ਜਿੱਥੇ ਸਭ ਤੋਂ ਜਿ਼ਆਦਾ ਅੱਤਵਾਦੀ ਟਿਕਾਣੇ ਅਤੇ ਉਨ੍ਹਾਂ ਲਈ ਸੁਰੱਖਿਅਤ ਪਨਾਹਗਾਹ ਹੈ।

 

ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨਾਂ ਨੂੰ ਪਾਕਿ ਦੀ ਮਦਦ


ਰਿਪੋਰਟ `ਚ ਕਿਹਾ ਗਿਆ ਹੈ ਕਿ ਜੇਕਰ ਅਸੀਂ ਹਾਰਡ ਫੈਕਟਰ ਅਤੇ ਅੰਕੜਿਆਂ ਦੇ ਆਧਾਰ `ਤੇ ਸਭ ਤੋਂ ਖਤਰਨਾਕ ਸੰਗਠਨਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜਿ਼ਆਦਾ ਮਦਦ ਜਾਂ ਇਸ ਦੇ ਪਨਾਹਗਾਹ ਟਿਕਾਣੇ ਪਾਕਿਸਤਾਨ ਹੈ। ਇਸ ਦੇ ਨਾਲ ਹੀ, ਅਫਗਾਨਿਸਤਾਨ `ਚ ਅਜਿਹੇ ਅੱਤਵਾਦੀ ਸੰਗਠਨਾਂ ਦੀ ਕਾਫੀ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਪਾਕਿਸਤਾਨ ਤੋਂ ਸਮਰਥਨ ਮਿਲ ਰਿਹਾ ਹੈ।


ਅਗਲੇ ਦਹਾਕੇ ਦੀਆਂ ਚੁਣੌਤੀਆਂ ਅਤੇ ਭਵਿੱਖ ਨੂੰ ਦੇਖਦੇ ਹੋਏ ਵਿਸ਼ਲੇਸ਼ਣਾਤਮਿਕ ਰੂਪ ਰੇਖਾ ਤਿਆਰ ਕਰ ਉਸ ਨੂੰ ਲਾਗੂ ਕਰਨ ਲਈ 80 ਪੇਸ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਰਿਪੋਰਟ `ਚ ਕਿਹਾ ਗਿਆ ਕਿ ਸਾਰੇ ਤਰ੍ਹਾਂ ਦੇ ਕੱਟੜਵਾਦ ਦੇ ਪੈਦਾ ਹੋਣ,  ਹਥਿਆਰਾਂ ਦੀ ਗਲਤ ਵਰਤੋਂ ਅਤੇ ਆਰਥਿਕ ਮੁਸ਼ਕਲ 2030 ਤੱਕ ਮਨੁੱਖੀ ਵਿਕਾਸ `ਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਸਭ ਅੱਤਵਾਦ ਨਾਲ ਜੁੜੇ ਹੋਏ ਹਨ।

 

ਅਲਕਾਇਦਾ ਬਣਾ ਰਿਹਾ ਖਤਰਨਾਕ ਸੰਗਠਨ


ਸਟੇ੍ਰਟਜਿਕ  ਫਾਰਸਾਈਟ ਗਰੁੱਪ ਨੇ ਆਪਣੇ ਵਿਸ਼ਲੇਸ਼ਣ `ਚ ਇਹ ਪਾਇਆ ਕਿ 21ਵੀਂ ਸਦੀ ਦੇ ਪਹਿਲੇ ਅੱਧੇ ਦਹਾਕੇ ਤੱਕ ਕਰੀਬ 200 ਸੰਗਠਨ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ `ਚ ਸ਼ਾਮਲ ਰਹੇ। ਇਸ ਦੌਰਾਨ ਇਨ੍ਹਾਂ ਸੰਗਠਨਾਂ ਵਿਚੋਂ ਇਸਲਾਮਿਕ ਸਟੇਟ ਆਫ ਇਰਾਕ ਐਂਡ ਦ ਲੀਵੇਂਟ (ਆਈਐਸਆਈਐਲ) ਨੇ ਆਖਰੀ ਪੰਜ ਸਾਲਾਂ ਦੌਰਾਨ ਸਭ ਤੋਂ ਜਿ਼ਆਦਾ ਮੀਡੀਆ `ਚ ਆਪਣੀ ਥਾਂ ਬਣਾਈ ਹੈ।


ਅਲਕਾਇਦਾ ਵੀ ਗਿਰਾਵਟ ਦੇ ਬਾਵਜੂਦ ਆਪਣਾ ਨੈਟਵਰਕ ਖਤਰਨਾਕ ਬਣ ਰਿਹਾ ਹੈ। 2011 ਤੱਕ ਇਸ ਨੂੰ ਓਸਾਮਾ ਬਿਨ ਲਾਦੇਨ ਦੀ ਅਗਵਾਈ `ਚ ਚਲਾਇਆ ਗਿਆ ਅਤੇ ਹੁਣ ਉਸਦੇ ਬੇਟੇ ਹਮਜਾ ਬਿਨ ਲਾਦੇਨ ਦੀ ਅਗਵਾਈ `ਚ ਫਿਰ ਤੋਂ ਤਕੜਾ ਹੋ ਰਿਹਾ ਹੈ। ਇਸ ਨੂੰ ਮੀਡੀਏ ਦੇ ਕੁਝ ਹਿੱਸਿਆਂ `ਚ ਨਵਾਂ ਅੱਤਵਾਦ ਦਾ ਨਵਾਂ ਬਾਦਸ਼ਾਹ ਦੱਸਿਆ ਜਾ ਰਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan responsible for three times more the terror risk to humanity than Syria reveals Report