ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ (ਪੀਆਈਏ) ਨੇ ਮਦੀਨਾ ਅਤੇ ਜੇਦਾ ਦੀਆਂ ਆਪਣੀਆਂ ਉਡਾਨਾਂ `ਚ ਮੰਨੋਰੰਜਨ `ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਉਹ ਸਫਰ ਦੌਰਾਨ ਕੇਵਲ ਕੁਰਾਨ ਨਾਲ ਸਬੰਧਤ ਹੀ ਪ੍ਰਸਾਰਣ ਕਰੇਗੀ। ਰਾਸ਼ਟਰੀ ਵਿਮਾਨਨ ਸੇਵਾ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੀਆਈਏ ਦੇ ਬੁਲਾਰੇ ਮਸ਼ਹੂਦ ਜਵਾਹਰ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ `ਚ ਰੱਖਦੇ ਹੋਏ ਲਿਆ ਗਿਆ ਹੈ। ਇਸ ਸਮੇਂ ਪੀਆਈਏ ਭਾਰੀ ਆਰਥਿਕ ਤੰਗੀ `ਚੋਂ ਲੰਘ ਰਹੀ ਹੈ। ਇਸ `ਤੇ ਵਰਤਮਾਨ `ਚ 431 ਅਰਬ ਰੁਪਏ ਦੀ ਦੇਣਦਾਰੀਆਂ ਹਨ। ਤਜਾਵਰ ਨੇ ਦੱਸਿਆ ਕਿ ਜੇਦਾ ਅਤੇ ਮਦੀਨਾ ਦੀਆਂ ਉਡਾਨਾਂ ਦੌਰਾਨ ਕੁਰਾਨ ਦੀਆਂ ਆਇਤਾਂ ਤੇ ਨਾਤ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ `ਚ ਰਖਦੇ ਹੋਏ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਡਾਨ ਦੌਰਾਨ ਕਿਸੇ ਤਰ੍ਹਾਂ ਦਾ ਹੋਰ ਮੰਨੋਰੰਜਨ ਉਪਲੱਬਧ ਨਹੀਂ ਰਹੇਗਾ। ਪੀਆਈਏ ਵੱਲੋਂ ਸਾਰੇ ਮਾਰਗਾਂ `ਤੇ ਸੰਗੀਤ `ਤੇ ਰੋਕਾ ਦੀ ਧਾਰਨਾ ਸਰਾਸਰ ਗਲਤ ਹੈ। ਤਜਾਵਰ ਨੇ ਦੱਸਿਆ ਕਿ ਇਹ ਕੇਵਲ ਜੇਦਾ ਅਤੇ ਮਦੀਨਾ ਲਈ ਹੈ, ਕਿਉਂਕਿ ਲੋਕ ਪਵਿੱਤਰ ਯਾਤਰਾ `ਤੇ ਉਥੇ ਜਾਂਦੇ ਹਨ। ਇਸ ਲਈ ਇਸ ਮਾਰਗ `ਤੇ ਸੰਗੀਤ/ਗੀਤ ਚਲਾਉਣਾ ਠੀਕ ਨਹੀਂ ਹੈ।