ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਉੱਤੋਂ 30 ਮਈ ਤੱਕ ਉਡਾਣਾਂ ਨਹੀਂ ਭਰ ਸਕਣਗੇ ਭਾਰਤੀ ਜਹਾਜ਼

ਪਾਕਿਸਤਾਨ ਉੱਤੋਂ 30 ਮਈ ਤੱਕ ਉਡਾਣਾਂ ਨਹੀਂ ਭਰ ਸਕਣਗੇ ਭਾਰਤੀ ਜਹਾਜ਼

ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਉਸ ਦੇ ਹਵਾਈ ਖੇਤਰ ਉੱਤੇ ਲੱਗੀ ਰੋਕ ਨੂੰ 30 ਮਈ ਤੱਕ ਨਾ ਹਟਾਉਣ ਦਾ ਬੁੱਧਵਾਰ ਨੂੰ ਫ਼ੈਸਲਾ ਲਿਆ ਕਿਉਂਕਿ ਇਸਲਾਮਾਬਾਦ ਨੂੰ ਭਾਰਤ ਦੇ ਲੋਕ ਸਭਾ ਚੋਣ ਨਤੀਜਿਆਂ ਦੀ ਉਡੀਕ ਹੈ।

 

 

ਪਾਕਿਸਤਾਨ ਨੇ ਭਾਰਤੀ ਉਡਾਣਾਂ ਲਈ ਉਸ ਦੇ ਹਵਾਈ ਖੇਤਰ ਉੱਤੇ ਲੱਗੀ ਪਾਬੰਦੀ ਨੂੰ 30 ਮਈ ਤੱਕ ਨਾ ਹਟਾਉਣ ਦਾ ਬੁੱਧਵਾਰ ਨੂੰ ਫ਼ੈਸਲਾ ਲਿਆ ਕਿਉਂਕਿ ਇਸਲਾਮਾਬਾਦ ਨੂੰ ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਹੈ। ਪਾਕਿਸਤਾਨ ਨੇ 26 ਫ਼ਰਵਰੀ ਨੂੰ ਬਾਲਾਕੋਟ ਵਿੱਚ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਭਾਵੇਂ ਪਾਕਿਸਤਾਨ ਨੇ ਬੀਤੀ 27 ਮਾਰਚ ਨੂੰ ਨਵੀਂ ਦਿੱਲੀ, ਬੈਂਕਾਕ ਤੇ ਕੁਆਲਾਲੰਪੁਰ ਨੂੰ ਛੱਡ ਕੇ ਸਾਰੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਸੀ।

 

 

ਮੀਟਿੰਗ ਤੋਂ ਬਾਅਦ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਰੱਖਿਆ ਤੇ ਹਵਾਬਾਜ਼ੀ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਭਾਰਤੀ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਖੋਲ੍ਹਣ ਉੱਤੇ ਮੁੜ ਵਿਚਾਰ ਕਰਨ ਲਈ ਇੱਕ ਮੀਟਿੰਗ ਆਯੋਜਿਤ ਕੀਤੀ। ਉਨ੍ਹਾਂ ਫ਼ੈਸਲਾ ਕੀਤਾ ਕਿ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ 30 ਮਈ ਤੱਕ ਭਾਰਤੀ ਉਡਾਣਾਂ ਲਈ ਪਾਬੰਦੀ ਜਾਰੀ ਰਹੇਗੀ।

 

 

ਅਧਿਕਾਰੀ ਨੇ ਕਿਹਾ ਕਿ ਸਰਕਾਰ ਹੁਣ ਭਾਰਤੀ ਉਡਾਣਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਉੱਤੇ ਪਾਬੰਦੀ ਹਟਾਉਣ ਲਈ 30 ਮਈ ਨੂੰ ਵਿਚਾਰ ਕਰੇਗੀ। ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਇਸ ਹਫ਼ਤੇ ਦੇ ਅਰੰਭ ਵਿੱਚ ਆਖਿਆ ਸੀ ਕਿ ਭਾਰਤ ਵਿੱਚ ਚੋਣਾਂ ਦੀ ਸਮਾਪਤੀ ਤੱਕ ਜਿਉਂ ਦੀ ਤਿਉਂ ਬਣੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan s airspace will be prohibited for Indian flights till 30th May