ਕੰਗਾਲੀ ਦੀ ਕਗਾਰ 'ਤੇ ਖੜੇ ਪਾਕਿਸਤਾਨ ਦੀਆਂ ਮੁਸ਼ਕਲਾਂ ਵੱਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਟੇਰਰ ਫੰਡਿੰਗ ਰੋਕਣ 'ਚ ਨਾਕਾਮ ਰਹਿਣ 'ਤੇ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਸਮੀਖਿਆ ਮੀਟਿੰਗ ਵਿਚ ਕਰਾਰਾ ਝਟਕਾ ਲੱਗਾ ਹੈ।
ਸੋਮਵਾਰ ਦੀ ਮੀਟਿੰਗ ਵਿਚ ਪਾਕਿਸਤਾਨ ਨੂੰ ਕਿਸੇ ਵੀ ਦੇਸ਼ ਦਾ ਸਾਥ ਨਹੀਂ ਮਿਲਿਆ। ਇੱਥੋਂ ਤੱਕ ਪਾਕਿਸਤਾਨ ਦੇ ਹਮਦਰਦ ਚੀਨ, ਮਲੇਸ਼ੀਆ ਤੇ ਤੁਰਕੀ ਵੀ ਉਸ ਦੇ ਨਾਲ ਨਹੀਂ ਆਏ।
ਪਾਕਿਸਤਾਨ ਪਹਿਲਾ ਤੋਂ ਹੀ ਗ੍ਰੇ ਲਿਸਟ ਵਿਚ ਹੈ। ਅਜਿਹੇ ਵਿਚ ਹੁਣ ਉਸ ਨੂੰ ਡਾਰਕ ਗ੍ਰੇ ਲਿਸਟ ਵਿਚ ਪਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਐਫ.ਏ.ਟੀ.ਐਫ. ਦਾ ਫ਼ੈਸਲਾ 18 ਅਕਤੂਬਰ ਨੂੰ ਆਉਣਾ ਹੈ।