ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀ ਅੱਤਵਾਦੀ ਸਾਜ਼ਿਸ਼, ਖ਼ਤਰਨਾਕ ਅੱਤਵਾਦੀ ਉਮਰ ਸ਼ੇਖ਼ ਨੂੰ ਕਰ ਰਿਹੈ ਰਿਹਾਅ

ਪਾਕਿ ਦੀ ਅੱਤਵਾਦੀ ਸਾਜ਼ਿਸ਼, ਖ਼ਤਰਨਾਕ ਅੱਤਵਾਦੀ ਉਮਰ ਸ਼ੇਖ਼ ਨੂੰ ਕਰ ਰਿਹੈ ਰਿਹਾਅ

ਇਸ ਵੇਲੇ ਜਿੱਥੇ ਸਮੁੱਚਾ ਵਿਸ਼ਵ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਪਾਕਿਸਤਾਨ ’ਚ ਅੱਤਵਾਦੀ ਗਤੀਵਿਧੀਆਂ ਆਮ ਵਾਂਗ ਚੱਲ ਰਹੀਆਂ ਹਨ। ਭਾਰਤ ਦੀ ਕਸ਼ਮੀਰ ਵਾਦੀ ’ਚ ਗੜਬੜੀ ਫੈਲਾਉਣ ਦੀ ਸਾਜ਼ਿਸ਼ ਜਿਉਂ ਦੀਆਂ ਤਿਉਂ ਘੜੀਆਂ ਜਾ ਰਹੀਆਂ ਹਨ। ਸਮੁੱਚੇ ਵਿਸ਼ਵ ’ਚ ਆਪਣੀ ਬੇਇਜ਼ਤੀ ਕਰਵਾਉਣ ਦੇ ਬਾਵਜੂਦ ਪਾਕਿਸਤਾਨ ਦੀ ਸਰਕਾਰ ਆਪਣੀ ਧਰਤੀ ਉੱਤੇ ਅੱਤਵਾਦ ਦੀ ਪੁਸ਼ਤ–ਪਨਾਹੀ ਖ਼ਤਮ ਨਹੀਂ ਕਰ ਰਹੀ।

 

 

ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ (ISI) ਨੂੰ ਲੱਗ ਰਿਹਾ ਹੈ ਕਿ ਅਮਰੀਕਾ ਫ਼ਿਲਹਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝਰਿਹਾ ਹੈ। ਅਜਿਹੇ ਵੇਲੇ ਉਸ ਨੇ ਆਪਣੀ ਪਹੁੰਚ ਤੇ ਦਬਾਅ ਦੀ ਵਰਤੋਂ ਕਰ ਕੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੀ ਬੇਰਹਿਮੀ ਨਾਲ ਹੱਤਿਆ ’ਚ ਪਿਛਲੇ 18 ਸਾਲਾਂ ਤੋਂ ਜੇਲ੍ਹ ’ਚ ਕੈਦ ਅੱਤਵਾਦਾ ਅਹਿਮਦ ਉਮਰ ਸ਼ੇਖ਼ ਸਈਦ ਦੀ ਛੇਤੀ ਰਿਹਾਈ ਦਾ ਰਾਹ ਪੱਧਰਾ ਕਰ ਲਿਆ ਹੈ।

 

 

ਪਾਕਿਸਤਾਨ ਦੀ ਇੱਕ ਅਦਾਲਤ ਨੇ ਉਮਰ ਦੀ ਫਾਂਸੀ ਦੀ ਸਜ਼ਾ ਨੂੰ 7 ਸਾਲ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਚੇਤੇ ਰਹੇ ਕਿ ਉਮਰ ਉਹੀ ਖ਼ਤਰਨਾਕ ਅੱਤਵਾਦੀ ਹੈ, ਜਿਸ ਨੂੰ ਭਾਰਤ ਨੇ 1999 ’ਚ ਕੰਧਾਰ ’ਚ ਏਅਰ ਇੰਡੀਆ ਦੇ ਜਹਾਜ਼ ’ਚ ਮੌਜੂਦ ਸੈਂਕੜੇ ਬੰਧਕਾਂ ਦੀ ਰਿਹਾਈ ਬਦਲੇ ਰਿਹਾਅ ਕੀਤਾ ਸੀ।

 

 

ਅਮਰੀਕਾ ਦੇ ਵਿਦੇਸ਼ ਮਾਮਲਿਆਂ ਦੀ ਹਾਊਸ ਕਮੇਟੀ ਦੇ ਚੇਅਰਮੈਨ ਨੇ ਸਖ਼ਤ ਲਹਿਜੇ ’ਚ ਪਾਕਿਸਤਾਨ ਨੂੰ ਇਸ ਬਾਰੇ ਅਗਾਊਂ ਚੇਤਾਵਨੀ ਦਿੱਤੀ ਹੈ।

 

 

ਪਾਕਿਸਤਾਨੀ ਅਖ਼ਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ ਇਸ ਮਾਮਲੇ ਦੇ ਮੁੱਖ ਦੋਸ਼ੀ ਤੇ ਇੰਗਲੈਂਡ ਦੇ ਜੰਮਪਲ਼ ਅਹਿਮਦ ਉਮਰ ਸ਼ੇਖ਼ ਨੂੰ ਅੱਤਵਾਦ ਵਿਰੋਧੀ ਅਦਾਲਤ ਨੇ ਜੋ ਸਜ਼ਾ ਸੁਣਾਈ ਸੀ, ਉਸ ਨੂੰ ਸਿੰਧ ਹਾਈ ਕੋਰਟ ਨੇ ਬੀਤੇ ਮੰਗਲਵਾਰ ਨੂੰ ਪਲਟ ਦਿੱਤਾ ਹੈ। ਅਦਾਲਤ ਨੇ ਉਮਰ–ਕੈਦ ਦੀ ਸਜ਼ਾ ਕੱਟ ਰਹੇ ਸਈਦ ਦੇ ਤਿੰਨ ਹੋਰ ਸਾਥੀਆਂ ਫ਼ਾਹਦ ਨਸੀਮ, ਸਲਮਾਨ ਸਾਕਿਬ ਤੇ ਸ਼ੇਖ਼ ਆਦਿਲ ਨੂੰ ਬਰੀ ਕਰ ਦਿੱਤਾ ਹੈ।

 

 

ਅਦਾਲਤ ਨੇ ਕਿਹਾ ਕਿ ਸਈਦ ਨੂੰ ਮੌਤ ਦੀ ਸਜ਼ਾ ਦੀ ਥਾਂ 7 ਸਾਲ ਕੈਦ ਦੀ ਸਜ਼ਾ ਦਿੱਤੀ ਜਾਵੇ। ਇਹ ਸਾਰਾ ਘਟਨਾਕ੍ਰਮ ਅਜਿਹੇ ਵੇਲੇ ਹੋਇਆ ਹੈ, ਜਦੋਂ ਅਮਰੀਕਾ ਸਮੇਤ ਸਮੁੱਚਾ ਵਿਸ਼ਵ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਟੀਵੀ ਚੈਨਲ 'ਨਿਊਜ਼ ਨੇਸ਼ਨ' ਦੀ ਇੱਕ ਰਿਪੋਰਟ ਮੁਤਾਬਕ – ਮੰਨਿਆ ਜਾ ਰਿਹਾ ਹੈ ਕਿ ਆਈਐੱਸਆਈ ਨੇ ਅਦਾਲਤੀ ਫ਼ੈਸਲੇ ਦੇ ਬਹਾਨੇ ਇੱਕ ਵੱਡੀ ਸਾਜ਼ਿਸ਼ ਰਚੀ ਹੈ।

 

 

ਭਾਰਤ ਨੇ ਇਸ ਸਮੁੱਚੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ ਕਿਉਂਕਿ ਹੋ ਸਕਦਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਇਨ੍ਹਾਂ ਅੱਤਵਾਦੀਆਂ ਨੁੰ ਹੁਣ ਭਾਰਤ ਵਿਰੁੱਧ, ਖ਼ਾਸ ਕਰ ਕੇ ਭਾਰਤੀ ਕਸ਼ਮੀਰ 'ਚ ਗੜਬੜੀ ਫੈਲਾਉਣ ਲਈ ਇਸਤੇਮਾਲ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan s Terrorist Conspiracy Terrorist Omar Sharif going to be released