ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸੁਪਰੀਮ ਕੋਰਟ ਨੇ ਸੁਣਾਇਆ ਨਵਾਜ਼ ਸਰੀਫ ਦੇ ਹੱਕ `ਚ ਫੈਸਲਾ

ਪਾਕਿ ਸੁਪਰੀਮ ਕੋਰਟ ਨੇ ਸੁਣਾਇਆ ਨਵਾਜ਼ ਸਰੀਫ ਦੇ ਹੱਕ `ਚ ਫੈਸਲਾ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਐਨਏਬੀ ਨੇ ਇਕ ਭ੍ਰਿਸ਼ਟਾਚਾਰ ਮਾਮਲੇ `ਚ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜੇਲ੍ਹ ਦੀ ਸਜਾ ਮੁਲਤਵੀ ਕਰਨ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।


ਜਵਾਬਦੇਹੀ ਅਦਾਲਤ ਨੇ ਜੁਲਾਈ 2018 `ਚ ਸ਼ਰੀਫ ਨੂੰ ਆਮਦਨ ਤੋਂ ਜਿ਼ਆਦਾ ਸੰਪਤੀ ਰੱਖਣ ਦੇ ਮਾਮਲੇ `ਚ 10 ਸਾਲ ਜੇਲ੍ਹ ਅਤੇ ਐਨਏਬੀ ਨੂੰ ਸਹਿਯੋਗ ਨਾ ਕਰਨ ਦੇ ਮਾਮਲੇ `ਚ ਇਕ ਸਾਲ ਜੇਲ੍ਹ ਦੀ ਸਜਾ ਸੁਣਾਈ ਸੀ। ਮੁੱਖ ਜੱਜ ਸਾਕਿਬ ਨਿਸਾਰ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਇਸਲਾਮਾਬਾਦ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ।

 

ਹਾਈਕੋਰਟ ਨੇ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਨਵਾਜ ਅਤੇ ਜਵਾਈ ਕੈਪਟਨ (ਸੇਵਾ ਮੁਕਤ) ਮੁਹੰਮਦ ਸਫਦਰ ਨੂੰ ਭ੍ਰਿਸ਼ਟਾਚਾਰ ਮਾਮਲੇ `ਚ ਜੇਲ੍ਹ ਦੀ ਸਜਾ ਮੁਲਤਵੀ ਕਰ ਦਿੱਤੀ ਸੀ। ਇਹ ਮਾਮਲਾ ਭ੍ਰਿਸ਼ਟ ਸਾਧਨਾਂ ਨਾਲ ਲੰਦਨ `ਚ ਚਾਰ ਲਗਜਰੀ ਫਲੈਟ ਖਰੀਦਣ ਨਾਲ ਜੁੜਿਆ ਹੋਇਆ ਹੈ।

 

ਫੈਸਲਾ ਆਉਣ ਤੋਂ ਬਾਅਦ ਨਵਾਜ਼ ਸਰੀਫ ਦੀ ਬੇਟੀ ਮੈਰੀਅਮ ਨਵਾਜ ਸਰੀਫ ਨੇ ਟਵੀਟ ਕਰਕੇ ਅੱਲਾ ਦਾ ਸ਼ੁੱਕਰ ਕਰਦਿਆਂ ਕਿਹਾ ਕਿ ਹੁਣ ਮੇਰੇ ਪਿਤਾ ਘਰ ਵਾਪਸ ਆ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan SC upholds high courts suspension of jail sentence of Nawaz Sharif daughter