ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਕਰੇ FATF ਦੀਆਂ ਸ਼ਰਤਾਂ ਦੀ ਪਾਲਣਾ: ਅਮਰੀਕਾ

ਪਾਕਿਸਤਾਨ ਕਰੇ FATF ਦੀਆਂ ਸ਼ਰਤਾਂ ਦੀ ਪਾਲਣਾ: ਅਮਰੀਕਾ

ਅਮਰੀਕੀ ਰਾਜਦੂਤ ਐਲਿਸ ਵੇਲਜ਼ ਨੇ ਕਿਹਾ ਕਿ ਵਾਸ਼ਿੰਗਟਨ ਨੇ ਇਸਲਾਮਾਬਾਦ ਨੂੰ ਵਿੱਤੀ ਕਾਰਵਾਈ ਟਾਸਕ ਫ਼ੋਰਸ (FATF) ਦੀ ਕਾਰਜ ਯੋਜਨਾ ਲਾਗੂ ਕਰਨ ਲਈ ਕਿਹਾ ਹੈ ਤੇ ਜ਼ੋਰ ਦਿੱਤਾ ਹੈ ਕਿ ਕਾਰਜ–ਯੋਜਨਾ ’ਚ ਦੱਸੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਪਾਕਿਸਤਾਨ ਦੀ ਯਾਤਰਾ ਉੱਤੇ ਅਮਰੀਕੀ ਵਿਦੇਸ਼ ਵਿਭਾਗ ਦੀ ਇੱਕ ਬ੍ਰੀਫ਼ਿੰਗ ਦੌਰਾਨ ਇਹ ਟਿੱਪਣੀ ਕੀਤੀ।

 

 

ਇਸ ਦੌਰਾਨ ਐਲਿਸ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਉਸ ਬੇਨਤੀ ਦਾ ਜਵਾਬ ਦੇਵੇਗਾ, ਜਿਸ ਵਿੱਚ ਉਨ੍ਹਾਂ ਪਾਕਿਸਤਾਨ ਨੂੰ ਗ੍ਰੇਅ–ਸੂਚੀ ਵਿੱਚੋਂ ਬਾਹਰ ਕਰਨ ਲਈ ਦਖ਼ਲ ਦੇਣ ਦੀ ਮੰਗ ਕੀਤੀ ਸੀ; ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਸਿਆਸੀ ਪ੍ਰਕਿਰਿਆ ਨਹੀਂ ਹੈ ਪਰ ਅਸੀਂ ਨਿਸ਼ਚਤ ਤੌਰ ’ਤੇ ਹਮਾਇਤ ਕਰਦੇ ਹਾਂ ਤੇ ਪਾਕਿਸਤਾਨ ਦੀ ਮਦਦ ਲਈ ਤਿਆਰ ਹਾਂ ਕਿਉਂਕਿ ਉਹ ਇਹ ਜ਼ਿੰਮੇਵਾਰੀਆਂ ਲਾਗੂ ਕਰ ਰਿਹਾ ਹੈ।

 

 

ਇਸੇ ਸੁਆਲ ਦਾ ਜੁਆਬ ਦਿੰਦਿਆਂ ਐਲਿਸ ਵੇਲਜ਼ ਨੇ ਕਿਹਾ ਕਿ FATF ਇੱਕ ਤਕਨੀਕੀ ਪ੍ਰਕਿਰਆ ਹੈ। ਪਾਕਿਸਤਾਨ ਨੂੰ ਇੱਕ ਕਾਰਜ–ਯੋਜਨਾ ਪੇਸ਼ ਕੀਤੀ ਗਈ ਹੈ। ਇਹ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸੁਆਲ ਹੈ; ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਜਾ ਚੁੱਕਾ ਹੈ ਤੇ ਇਹ ਕੌਮਾਂਤਰੀ ਪ੍ਰਣਾਲੀ ਵਿੱਚ ਸਾਰੇ ਦੇਸ਼ਾਂ ਲਈ ਹੈ।

 

 

ਉਨ੍ਹਾਂ ਕਿਹਾ ਕਿ ਮੈਂ FATF ਅਧੀਨ ਅੱਤਵਾਦੀਆਂ ਨੂੰ ਮਾਲੀ ਇਮਦਾਦ ਰੋਕਣ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪਾਕਿਸਤਾਨ ਵੱਲੋਂ ਕੀਤੇ ਜਤਨਾਂ ਦਾ ਸੁਆਗਤ ਕੀਤਾ ਹੈ। ਅਸੀਂ ਪਾਕਿਸਤਾਨ ਨੂੰ FATF ਤੇ ਕੌਮਾਂਤਰੀ ਭਾਈਚਾਰੇ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿੰਦੇ ਹਾਂ; ਤਾਂ ਜੋ ਉਹ ਆਪਣੀ ਕਾਰਜ–ਯੋਜਨਾ ਪੂਰੀ ਕਰ ਸਕੇ।

 

 

ਵੇਲਜ਼ ਨੇ ਕਿਹਾ ਕਿ FATF ਦੀ ਕਾਰਜ–ਯੋਜਨਾ ਪੂਰੀ ਕਰਨਾ ਪਾਕਿਸਤਾਨ ਦੇ ਆਰਥਿਕ ਸੁਧਾਰ ਦੇ ਜਤਨਾਂ ਲਈ ਵੀ ਅਹਿਮ ਹੈ; ਜਿਸ ਵਿੱਚ ਇਸ ਦੇ ਕੌਮਾਂਤਰੀ ਮੁਦਰਾ ਕੋਸ਼ (IMF) ਪ੍ਰੋਗਰਾਮ ਸ਼ਾਮਲ ਹਨ।

 

 

ਇਹ ਪੁੱਛੇ ਜਾਣ ’ਤੇ ਕੀ ਜੇ ਪਾਸਿਤਾਨ FATF ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਤਾਂ ਕੀ IMF ਫ਼ੰਡਿੰਗ ਪ੍ਰਭਾਵਿਤ ਹੋ ਸਕਦੀ ਹੈ; ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਅਜਿਹਾ ਨਹੀਂ ਕਰਦਾ, ਜਾਂ ਜੇ ਉਸ ਨੂੰ ਬਲੈਕ–ਲਿਸਟ ਕੀਤਾ ਜਾਂਦਾ ਹੈ, ਤਾਂ ਇਹ ਪਾਕਿਸਤਾਨ ਦੇ ਆਰਥਿਕ ਸੁਧਾਰ ਪ੍ਰੋਗਰਾਮ ਦੇ ਨਾਲ ਹੀ ਨਿਵੇਸ਼ਕਾਂ ਨੂੰ ਖਿੱਚਣ ਦੇ ਸਬੰਧ ਵਿੱਚ ਵੀ ਤਬਾਹਕੁੰਨ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan should implement FATF conditions says USA