ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ : ਸਿੱਖ ਵਿਅਕਤੀ ਰੋਜੇਦਾਰ ਮੁਸਲਿਮ ਨੂੰ ਦੇ ਰਹੇ ਖਰੀਦਦਾਰੀ ’ਚ ਛੋਟ

ਪਾਕਿ : ਸਿੱਖ ਵਿਅਕਤੀ ਰੋਜੇਦਾਰ ਮੁਸਲਿਮ ਨੂੰ ਦੇ ਰਹੇ ਖਰੀਦਦਾਰੀ ’ਚ ਛੋਟ

ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਵਿਚ ਇਕ ਸਿੱਖ ਕਾਰੋਬਾਰੀ ਅਸ਼ਾਂਤ  ਖੇਤਰ ਵਿਚ ਸ਼ਾਂਤੀ ਤੇ ਭਾਈਚਾਰੇ ਨੂੰ ਵਧਾਵਾ ਦੇਣ ਲਈ ਰਮਜਾਨ ਦੇ ਮਹੀਨੇ ਵਿਚ ਮੁਸਲਿਮ ਰੋਜੇਦਾਰਾਂ ਨੂੰ ਖਰੀਦਕਾਰੀ ਵਿਚ ਛੋਟ ਦੇ ਰਿਹਾ ਹੈ।

 

ਖੈਬਰ ਪਖਤੂਨਖਵਾ ਦੇ ਜਮਰੂਦ ਤਹਿਸੀਲ ਵਿਚ ਨਾਰੰਜ ਸਿੰਘ ਨੇ ਦੁਕਾਨ ਖੋਲ ਰਖੀ ਹੈ, ਜਿੱਥੇ ਉਹ ਸਰਕਾਰ ਦੀ ਕੀਮਤ ਕੰਟਰੋਲ ਕਮੇਟੀ ਵੱਲੋਂ ਤੈਅ ਦਰ ਤੋਂ ਬੇਹੱਦ ਘੱਟ ਕੀਮਤ ਉਤੇ ਜ਼ਰੂਰੀ ਸਾਮਾਨ ਵੇਚ ਰਹੇ ਹਨ।

 

ਖਾਣ ਵਾਲੀਆਂ ਚੀਜਾਂ ਮੂਲ ਦਰ ਤੋਂ 10 ਤੋਂ 30 ਰੁਪਏ ਘੱਟ ਦੀ ਕੀਮਤ ਉਤੇ ਵਿਕ ਰਹੀਆਂ ਹਨ। ਸਿੰਘ ਨੇ ਕਿਹਾ ਕਿ ਉਹ ਇਸ ਨੂੰ ‘ਪਰੋਪਕਾਰ ਮੰਨਦੇ ਹਨ ਅਤੇ ਉਹ ਮੁਸਲਿਕ ਤੇ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਸ਼ਾਂਤੀ ਤੇ ਬੰਧੂਤਵ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਸਦਭਾਵ ਦੇ ਤਹਿਤ ਸਭ ਕਰ ਰਹੇ ਹਨ।

 

ਪੈਸ਼ੇਵਰ ਵਿਚ ਰਹਿਣ ਵਾਲੇ ਜ਼ਿਆਦਾਤਰ ਸਿੱਖ ਵੈਸੇ ਪਰਿਵਾਰ ਤੋਂ ਆਉਂਦੇ ਹਨ ਜੋ ਇਸ ਤੋਂ ਪਹਿਲਾਂ ਸੰਘ ਸ਼ਾਸਿਤ ਕਬਾਇਲੀ ਖੇਤਰ (ਐਫਏਟੀਏ) ਦੇ ਅਲੱਗ–ਅਲੱਗ ਹਿੱਸਿਆਂ ਵਿਚ ਰਹਿੰਦੇ ਸਨ। ਬਾਅਦ ਵਿਚ ਉਹ ਪੇਸ਼ਾਵਰ ਆ ਗਏ ਅਤੇ ਇਥੇ ਹੀ ਕਾਰੋਬਾਰ ਕਰਨ ਲਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Sikh offering discount to Rojedar Muslims