ਪਾਕਿਸਤਾਨ ਨੇ ਦੇਸ਼ ਅੰਦਰ ਵੱਧਦੇ ਭੁਗਤਾਨ ਸੰਤੁਲਨ ਸੰਕਟ ਨਾਲ ਨਜਿੱਠਣ ਲਈ ‘ਬੇਲਆਉਟ ਪੈਕੇਜ਼ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਵੱਲ ਸੋਮਵਾਰ ਨੂੰ ਰੁੱਖ ਕਰਨ ਦਾ ਐਲਾਨ ਕੀਤਾ। ਪਾਕਿਸਤਾਨ ਨੇ ਸ਼ੁਰੂਆਤ ਹਿਚਕਿਚਾਹਟ ਅਤੇ ਦੇਰੀ ਦੇ ਬਾਅਦ ਇਹ ਕਦਮ ਚੁੱਕਣ ਦਾ ਐਲਾਨ ਕੀਤਾ।
ਆਈਐਮਐਫ ਨਾਲ ਸੰਪਰਕ ਕਰਨ ਦਾ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਿਆ। ਹਾਲਾਂਕਿ, ਖਾਨ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਮਦਦ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਕਦਮਾਂ ਦਾ ਅਤੀਤ `ਚ ਵਿਰੋਧ ਕੀਤਾ ਸੀ। ਵਿੱਤ ਮੰਤਰੀ ਅਸਦ ਉਮਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੇ ਜਾਣ ਬਾਅਦ ਆਈਐਮਐਫ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ।