ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਕੀਤਾ ਬੈਲਿਸਟਿਕ ਮਿਸਾਈਲ ਸ਼ਾਹੀਨ-2 ਦਾ ਸਫ਼ਲ ਪ੍ਰੀਖਣ

ਪਾਕਿਸਤਾਨ ਨੇ ਵੀਰਵਾਰ ਨੂੰ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਸਾਈਲ ਸ਼ਾਹੀਨ-2 ਦੇ ਪ੍ਰੀਖਣ ਕਰਨ ਦਾ ਐਲਾਨ ਕੀਤਾ। ਇਹ ਮਿਸਾਈਲ 1500 ਕਿਲੋਮੀਟਰ ਤਕ ਰਵਾਇਤੀ ਤੇ ਹੋਰ ਹਥਿਆਰ ਨਾਲ ਲੈ ਜਾਣ ਦੇ ਕਾਬਲ ਹੈ।

 

ਪਾਕਿਸਤਾਨੀ ਫ਼ੌਜ ਦੀ ਮੀਡੀਆ ਵਿੰਗ ਇੰਟਰ ਸਰਵੀਸੇਜ਼ ਪਬਲਿਕ ਰਿਲੇਸ਼ੰਸ (ਆਈਐਸਪੀਆਰ) ਨੇ ਇਕ ਬਿਆਨ ਚ ਕਿਹਾ ਕਿ ਪ੍ਰੀਖਣ ਕਰਨ ਦਾ ਮਕਸਦ ਫ਼ੌਜ ਦੇ ਰਣਨੀਤੀਕ ਬਲ ਕਮਾਨ ਦੀ ਫ਼ੌਜੀ ਤਾਕਤ ਨੂੰ ਪੱਕਾ ਕਰਨਾ ਸੀ। ਸ਼ਾਹੀਨ-2 ਮਿਸਾਈਲ 1500 ਕਿਲੋਮੀਟਰ ਤਕ ਰਵਾਇਤੀ ਤੇ ਹੋਰ ਦੋਨਾਂ ਤਰ੍ਹਾਂ ਦੇ ਹਥਿਆਰ ਨਾਲ ਲੈ ਜਾਣ ਦੇ ਕਾਬਲ ਹੈ।

 

ਇਹ ਪ੍ਰੀਖਣ ਭਾਰਤ ਦੁਆਰਾ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਸਾਈਲ ਦੇ ਹਵਾਈ ਵਰਜਨ ਦਾ ਦੂਜਾ ਪ੍ਰੀਖਣ ਸ਼ੁਰੂ ਕਰਨ ਦੇ ਇਕ ਦਿਨ ਬਾਅਦ ਕੀਤਾ ਗਿਆ ਹੈ।

 

ਪਾਕਿਸਤਾਨ ਦਾ ਕਹਿਣਾ ਹੈ ਕਿ ਸ਼ਾਹੀਨ-2 ਮਿਸਾਈਲ ਕਾਫੀ ਸਮਰਥਵਾਨ ਮਿਸਾਈਲ ਹੈ ਜਿਸ ਨਾਲ ਖੇਤਰ ਚ ਲੋੜੀਂਦੀ ਨਿਵਾਰਨ ਸਮਰੱਥਾ ਨੂੰ ਬਣਾਏ ਰੱਖਣ ਲਈ ਪਾਕਿਸਤਾਨ ਦੀ ਰਣਨੀਤਿਕ ਲੋੜਾਂ ਪੂਰੀ ਹੁੰਦੀਆਂ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan successfully test fire Shaheen ballistic missile