ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਮੁਲਤਵੀ

ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਮੁਲਤਵੀ

ਪਾਕਿਸਤਾਨ ਤੇ ਭਾਰਤ ਵਿਚਾਰ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਦੋਵਾਂ ਦੇਸ਼ਾਂ ਵਿਚ ਚਲਦੇ ਤਣਾਅ ਕਾਰਨ ਪਾਕਿਸਤਾਨ ਨੇ ਮੁਲਤਵੀ ਕਰ ਦਿੱਤੀ।  ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚ ਤਣਾਅ ਵਧ ਗਿਆ ਹੈ, ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।

 

ਦੋਵੇਂ ਦੇਸ਼ਾਂ ਵਿਚਕਾਰ ਚੱਲਣ ਵਾਲੀ ਇਹ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਸੋਮਵਾਰ ਅਤੇ ਵੀਰਵਾਰ ਨੂੰ ਲਾਹੌਰ ਤੋਂ ਭਾਰਤ ਲਈ ਚੱਲਦੀ ਸੀ।  ਸਮਝੌਤਾ ਐਕਸਪ੍ਰੈਸ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।  ਡਾਊਨ ਨਿਊਜ਼ ਟੀਮ ਨੇ ਰੇਲਵੇ ਅਥਾਰਿਟੀ ਦੇ ਪੱਖ ਨਾਲ ਇਹ ਖ਼ਬਰ ਦਿੱਤੀ ਹੈ।

 

ਸਮਝੌਤਾ ਐਕਸਪ੍ਰੈਸ ਨੇ ਅੱਜ ਲਾਹੌਰ ਤੋਂ 16 ਮੁਸਾਫਰਾਂ ਨਾਲ ਰਵਾਨਾ ਹੋਣਾ ਸੀ। ਇਸ ਰੇਲ ਗੱਡੀ ਦੇ ਮੁਲਤਵੀ ਹੋਣ ਨਾਲ ਸਾਰੇ ਮੁਸਾਫਰ ਫਸ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan suspends Samjhauta Express train service