ਪਾਕਿਸਤਾਨ ਚ ਆਮ ਚੋਣਾਂ ਦੌਰਾਨ ਮੀਡੀਆ ਚ ਚਾਹਵਾਲਾ ਵਜੋਂ ਮਸ਼ਹੂਰ ਹੋਏ ਪੀਟੀਆਈ ਦੇ ਸਾਂਸਦ ਕਰੋੜਪਤੀ ਨਿਕਲੇ। ਪਾਕਿਸਤਾਨ ਦੇ ਮਸ਼ਹੂਰ ਨਿਊਜ਼ ਚੈਨਲ ਜੀਓ ਟੀਵੀ ਨੇ ਪਾਕਿਸਤਾਨ ਦੇ ਇਲੈਕਸ਼ਨ ਕਮਿਸ਼ਨ ਸਾਹਮਣੇ ਦਾਖਲ ਦਸਤਾਵੇਜ਼ ਦੇ ਹਵਾਲੇ ਤੋਂ ਇਹ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਪਾਕਿਤਸਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਐਨਏ 41 (ਬਾਜੌਰ) ਸੀਟ ਤੋਂ ਪੀਟੀਆਈ ਸਾਂਸਦ ਗੁਲ ਜ਼ਫਰ ਖ਼ਾਨ ਕੋਲ ਤਿੰਨ ਕਰੋੜ ਰੁਪਏ ਦੀ ਜਾਇਦਾਦ ਹੈ।



ਦਸਤਾਵੇਜ਼ਾਂ ਮੁਤਾਬਕ ਇਸ ਜੇਤੂ ਸਾਂਸਦ ਦਾ ਕਪੜਿਆਂ ਦਾ ਵਪਾਰ ਹੈ। ਜਫ਼ਰ ਕੋਲ ਇੱਕ ਕਰੋੜ ਰੁਪਏ ਦੀ ਅਚਲ ਜਾਇਦਾਦ ਤੋਂ ਇਲਾਵਾ ਦੋ ਘਰ ਅਤੇ ਖੇਤੀ ਲਈ ਜ਼ਮੀਨ ਹੈ ਜਿਸਦੀ ਕੀਮਤ ਇੱਕ ਕਰੋੜ ਵੀਹ ਲੱਖ ਰੁਪਏ ਹੈ। ਅਜੀਹੀ ਚਰਚਾ ਸੀ ਕਿ ਇਮਰਾਨ ਖ਼ਾਨ ਦੀ ਪੀਟੀਆਈ ਦਾ ਟਿਕਟ ਮਿਲਣ ਤੋਂ ਪਹਿਲਾਂ ਉਹ ਰਾਵਲਪਿੰਡੀ ਦੇ ਇੱਕ ਹੋਟਲ ਚ ਚਾਹ ਬਣਾਉਣ ਦਾ ਕੰਮ ਕਰਦੇ ਸਨ। ਪਾਕਿਸਤਾਨ ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਇਲਾਕੇ ਚ ਲੋਕਾਂ ਨੂੰ ਚਾਹ ਵਰਤਾਉਂਦੇ ਜ਼ਫ਼ਰ ਦੀ ਤਸਵੀਰਾਂ ਖਿੱਚੀਆਂ ਗਈਆਂ ਸਨ।
ਫਿਲਹਾਲ ਚਾਹ ਵਰਤਾਉਂਦੇ ਉਨ੍ਹਾਂ ਦਾ ਵਾਇਰਲ ਹੋਇਆ ਇੱਕ ਵੀਡਿਓ ਵੋਟਾਂ ਮਗਰੋਂ ਵੀ ਸ਼ੂਟ ਕੀਤਾ ਗਿਆ ਸੀ। ਜੋਤੂ ਸਾਂਸਦ ਦੇ ਹਵਾਲੇ ਤੋਂ ਚੈਨਲ ਨੇ ਕਿਹਾ ਕਿ ਇਹ ਮੇਰਾ ਕੰਮ ਹੈ ਤੇ ਮੈਂ ਇੱਥੇ ਸਾਂਸਦ ਬਣਾ ਰਿਹਾ ਹਾਂ। ਮੇਰਾ ਮੁੱਖ ਧਿਆਨ ਸਾਰਿਆਂ ਲਈ ਸਿੱਖਿਆ ਅਤੇ ਸੰਸਥਾਨਾਂ ਚ ਸੁਧਾਰ ਲਿਆਉਣ ਦਾ ਹੋਵੇਗਾ।
.