ਪਾਕਿਸਤਾਨ ਦੇ ਉੱਤਰੀ ਪੱਛਮੀ ਕਬਾਇਲੀ ਖੇਤਰ ਵਿੱਚ,ਤਾਲਿਬਾਨ ਨੇ ਇੱਕ ਬਾਲ ਪ੍ਰਾਇਮਰੀ ਸਕੂਲ ਨੂੰ ਤਬਾਹ ਕਰ ਦਿੱਤਾ ਹੈ। ਇਹ ਖੇਤਰ ਅਫਗਾਨਿਸਤਾਨ ਦੇ ਬਾਹਰੀ ਇਲਾਕੇ ਨੇੜੇ ਹੈ.ਪਾਕਿ ਦੇ ਸੂਬੇ ਖੈਬਰ ਪਖਤੂਨਖਵਾ ਦੇ ਚਿਤਰਾਲ ਜ਼ਿਲੇ ਦੇ ਇੱਕ ਪਿੰਡ ਵਿੱਚ ਇਹ ਇਕੋ-ਇਕ ਸਕੂਲ ਸੀ।
ਪੁਲਸ ਨੇ ਕਿਹਾ ਕਿ ਚਾਰ ਬੰਬ ਲਗਾ ਕੇ ਹਮਲਾ ਕੀਤਾ ਗਿਆ, ਜਿਸ ਵਿੱਚ ਦੋ ਸਕੂਲੀ ਕਮਰੇ ਤਬਾਹ ਹੋ ਗਏ, ਜਦੋਂ ਕਿ ਮੁੱਖ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਚੋਟੀ ਦੇ ਪੁਲਿਸ ਅਫਸਰ ਨੇ ਕਿਹਾ ਕਿ ਸਕੂਲ ਵਿਚ 80-90 ਵਿਦਿਆਰਥੀ ਦਾਖਲ ਹਨ। ਐਤਵਾਰ ਹੋਣ ਕਾਰਨ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।
ਤਹਿਰੀਕੇ-ਏ-ਤਾਲਿਬਾਨ ਪਾਕਿਸਤਾਨ ਅਤੇ ਜਮਾਤ-ਉਲ-ਅਹਰਾਰ ਨੇ ਸਕੂਲ ਵਿਚ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਅੱਤਵਾਦੀਆਂ ਨੇ ਉੱਤਰੀ-ਪੱਛਮੀ ਪਾਕਿਸਤਾਨ ਦੇ ਸੈਂਕੜੇ ਸਕੂਲਾਂ 'ਤੇ ਪਹਿਲਾ ਵੀ ਹਮਲਾ ਕੀਤਾ ਹੈ। ਪਾਕਿਸਤਾਨੀ ਅੱਤਵਾਦੀਆ ਅਕਸਰ ਵਿਦਿਅਕ ਸੰਸਥਾਵਾਂ 'ਤੇ ਹਮਲਾ ਕਰਦੇ ਰਹਿੰਦੇ ਹਨ।
ਪਿਛਲੇ ਮਹੀਨੇ ਅੱਤਵਾਦੀਆਂ ਨੇ 12 ਸਕੂਲਾਂ ਨੂੰ ਅੱਗ ਲਾ ਦਿੱਤੀ, ਜਿਸ ਵਿਚੋਂ ਅੱਧੇ ਸਕੂਲ ਕੁੜੀਆਂ ਲਈ ਸਨ। ਇੱਕ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਵਿੱਚ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਲਗਪਗ 150 ਸਕੂਲ ਤਬਾਹ ਹੋ ਚੁੱਕੇ ਹਨ।