ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਬੈਲਿਸਟਿਕ ਮਿਸਾਇਲ ਗਜ਼ਨਵੀ ਦਾ ਪ੍ਰੀਖਣ ਕੀਤਾ

ਪਾਕਿ ਨੇ ਬੈਲਿਸਟਿਕ ਮਿਸਾਇਲ ਗਜ਼ਨਵੀ ਦਾ ਪ੍ਰੀਖਣ ਕੀਤਾ

ਜੰਮੂ ਕਸ਼ਮੀਰ ਉਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਪੈਦਾ ਹੋਏ ਤਣਾਅ ਦੇ ਚਲਦਿਆਂ ਪਾਕਿਸਤਾਨ ਨੇ ਮਿਸਾਇਲ ਪ੍ਰੀਖਣ ਕੀਤਾ ਹੈ।  ਪਾਕਿਸਤਾਨ ਵੱਲੋਂ ਬੈਲਿਸਟਿਕ ਮਿਸਾਇਲ ਗਜ਼ਨਵੀ ਦਾ ਪ੍ਰੀਖਣ ਕੀਤਾ ਗਿਆ। ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਵਿਸ਼ਵ ਪੱਧਰ ਉਤੇ ਚੁੱਕਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਸ ਨੂੰ ਹਰ ਥਾਂ ਤੋਂ ਜਵਾਬ ਮਿਲਿਆ।  ਕਸ਼ਮੀਰ ਮੁੱਦੇ ਉਤੇ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਮਿਸਾਇਲ ਪ੍ਰੀਖਣ ਕੀਤਾ ਹੈ।  

 

 

ਪਾਕਿ ਫੌਜ ਨੇ ਦੱਸਿਆ ਕਿ ਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾਂ ਉਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਸਾਇਲ ਗਜ਼ਨਵੀ ਦਾ ਸਫਲ ਨਾਈਟ ਟ੍ਰੇਨਿੰਗ ਪ੍ਰੀਖਣ ਕੀਤਾ ਹੈ।

 

ਉਥੇ, ਪਾਕਿਸਤਾਨ ਨੇ ਕਰਾਚੀ ਜਹਾਜ਼ ਖੇਤਰ ਦੇ ਤਿੰਨ ਮਾਰਗ ਨੂੰ 28 ਅਗਸਤ ਤੋਂ 31 ਅਗਸਤ ਤੱਕ ਬੰਦ ਕਰ ਦਿੱਤਾ ਹੈ। ਸਿਵਲ ਹਵਾਬਾਜ਼ੀ ਅਥਾਰਿਟੀ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ। ਵਿਗਿਆਨ ਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਲਈ ਜਹਾਜ਼ ਖੇਤਰ ਉਤੇ ਪੂਰੀ ਪਾਬੰਦੀ ਉਤੇ ਗੌਰ ਕਰ ਰਹੇ ਹਨ।

 

ਪਾਬੰਦੀ ਨਾਲ ਕਰਾਚੀ ਦੇ ਉਪਰ ਤਿੰਨ ਮਾਰਗ ਦੀ ਵਰਤੋਂ ਕਰ ਰਹੀ ਅੰਤਰਰਾਸ਼ਟਰੀ ਉਡਾਨਾਂ ਉਤੇ ਅਸਰ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan tests nuclear capable ballistic missile Ghaznavi