ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਹੋਰ ਭਾਰੂ ਕੀਤੀ ਪਾਕਿ ਕਰਜ਼ੇ ਦੀ ਪੰਡ

ਰੁਪਿਆਂ ਦੀ ਭਾਰੀ ਕਮੀ ਨਾਲ ਜੱਦੋਜਹਿਦ ਕਰ ਹਹੇ ਪਾਕਿਸਤਾਨ ਨੂੰ ਸਦਾਬਹਾਰ ਦੋਸਤ ਚੀਨ ਤੋਂ ਸੋਮਵਾਰ ਤਕ 2 ਅਰਬ ਡਾਲਰ ਦਾ ਨਵਾਂ ਕਰਜ਼ਾ ਮਿਲ ਜਾਵੇਗਾ। ਪਾਕਿਸਤਾਨ ਦੇ ਵਿੱਤ ਮੰਤਰਾਲਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ।

 

ਪਾਕਿਸਤਾਨ ਦੇ ਅਖ਼ਬਾਰ ‘ਡਾਨ’ ਮੁਤਾਬਕ ਮੰਤਰਾਲਾ ਦੇ ਸਲਾਹਕਾਰ ਤੇ ਬੁਲਾਰਾ ਖਕਾਨ ਖ਼ਾਨ ਨਜ਼ੀਬ ਖ਼ਾਨ ਨੇ ਕਿਹਾ ਕਿ ਚੀਨ ਤੋਂ ਮਿਲਣ ਵਾਲੇ 2.1 ਅਰਬ ਡਾਲਰ ਦੇ ਕਰਜ਼ੇ ਲਈ ਸਾਰੀ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਰਕਮ 25 ਮਾਰਚ ਤੱਕ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਖ਼ਾਤੇ ਚ ਜਮ੍ਹਾ ਹੋ ਜਾਵੇਗੀ।

 

ਬੁਲਾਰੇ ਨੇ ਕਿਹਾ ਕਿ ਇਸ ਕਰਜ਼ੇ ਨਾਲ ਵਿਦੇਸ਼ ਮੁੱਦਰਾ ਭੰਡਾਰ ਮਜ਼ਬੂਤ ਹੋਵੇਗਾ ਤੇ ਭੁਗਤਾਨ ਦੇ ਹਾਲਾਤ ਦਾ ਸੰਤੁਲਨ ਪੱਕਾ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਮਦਦ ਵਜੋਂ ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਵੀ ਇਕ–ਇਕ ਅਰਬ ਡਾਲਰ ਮਿਲ ਚੁਕੇ ਹਨ।

 

ਦੂਜੇ ਪਾਸੇ ਅਮਰੀਕਾ ਚ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦਾ ਬਚਾਅ ਨਹੀਂ ਕਰਨਾ ਤੇ ਇਸਲਾਮਾਬਾਦ ਨੂੰ ਅੱਤਵਾਦੀਆਂ ਤੇ ਕਾਰਵਾਈ ਲਈ ਕਹਿਣਾ ਚੀਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅੰਤਰਰਾਜੀ ਅੱਤਵਾਦੀ ਐਲਾਨ ਕਰਨ ਦੀਆਂ ਕੋਸ਼ਿਸ਼ਾਂ ਚ ਚੀਨ ਵਲੋਂ ਰੋੜੇ ਪਾਉਣ ਤੇ ਵੀ ਚਿੰਤਾ ਪ੍ਰਗਟਾਈ।

 

ਅਮਰੀਕਾ ਨੇ ਪਾਕਿਸਤਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਚ ਇਕ ਹੋਰ ਅੱਤਵਾਦੀ ਹਮਲਾ ਉਸ ਲਈ ਗੰਭੀਰ ਮੁਸ਼ਕਲਾਂ ਪੈਦਾ ਕਰ ਦੇਵੇਗਾ। ਅਮਰੀਕਾ ਨੇ ਮੁੜ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ ਤੇ ਪਣਪ ਰਹੇ ਅੱਤਵਾਦ ਅਤੇ ਉਸਦੇ ਆਕਾਵਾਂ ਖਿਲਾਫ਼ ਟਿਕਾਊ, ਪ੍ਰਮਾਣਿਕ ਅਤੇ ਲੋੜੀਂਦੀ ਕਾਰਵਾਈ ਕਰਨ ਕਰੇ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan to receive more loan from China