ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਉਡਾਨਾਂ ਲਈ ਹਵਾਈ ਖੇਤਰ ਖੋਲ੍ਹਣ ’ਤੇ ਪਾਕਿ ਕਰੇਗਾ ਵਿਚਾਰ

ਭਾਰਤੀ ਉਡਾਨਾਂ ਲਈ ਆਪਣਾ ਹਵਾਈ ਖੇਤਰ ਮੁੜ ਤੋਂ ਖੋਲ੍ਹਣ ਬਾਰੇ ਪਾਕਿਸਤਾਨ ਸਰਕਾਰ 15 ਮਈ ਨੂੰ ਸਮੀਖਿਆ ਕਰੇਗੀ। ਪਾਕਿਸਤਾਨ ਨੇ ਨਾਗਰ ਹਵਾਬਾਜ਼ੀ ਮੰਤਰਾਲਾ ਦੇ ਅਫਸਰ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਭਾਰਤ ਚ ਚੋਣਾਂ ਮੁਕੰਮਲ ਹੋਣ ਤਕ ਇੱਥੇ ਸਥਿਤੀ ਰਹੇਗੀ।

 

ਪਾਕਿਸਤਾਨ ਨੇ 26 ਫਰਵਰੀ ਨੂੰ ਬਾਲਾਕੋਟ ਦੇ ਅੱਤਵਾਦੀ ਕੈਂਪਾਂ ਤੇ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲੇ ਮਗਰੋਂ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਬਾਅਦ ਚ ਉਸ ਨੇ 27 ਮਾਰਚ ਨੂੰ ਹਵਾਈ ਖੇਤਰ ਮੁੜ ਤੋਂ ਖੋਲ੍ਹਿਆ ਸੀ ਪਰ ਨਵੀਂ ਦਿੱਲੀ, ਬੈਂਕਾਕ ਅਤੇ ਕੁਆਲਾਲੰਪੁਰ ਦੀਆਂ ਉਡਾਨਾਂ ਲਈ ਰੋਕ ਜਾਰੀ ਰੱਖ ਗਈ।

 

ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨੇੜਲੇ ਮੰਤਰੀ ਫਵਾਦ ਚੌਧਰੀ ਨੂੰ ਨਹੀਂ ਲੱਗਦਾ ਹੈ ਕਿ ਭਾਰਤ ਚ ਲੋਕ ਸਭਾ ਚੋਣਾਂ ਸਮਾਪਤ ਹੋਣ ਤਕ ਹਾਲਾਤਾਂ ਚ ਕੋਈ ਫੇਰਬਦਲ ਹੋਣ ਵਾਲਾ ਹੈ। ਭਾਰਤ ਅਤੇ ਪਾਕਿਤਸਾਨ ਨੇ 26 ਫਰਵਰੀ ਨੂੰ ਦੋਨਾਂ ਵਿਚਾਲੇ ਦੋਨਾਂ ਮੁਲਕਾਂ ਤਣਾਅ ਵੱਧਣ ਤੇ ਆਪਣੇ ਹਵਾਈ ਖੇਤਰ ਨੂੰ ਇਕ ਦੂਜੇ ਲਈ ਬੰਦ ਕਰ ਦਿੱਤਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan to review re opening of airspace for Indian flights