ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਰੇਲ ਹਾਦਸੇ ’ਚ ਘੱਟੋ ਘੱਟ 74 ਲੋਕਾਂ ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਚ ਚਲਦੀ ਰੇਲ ਗੱਡੀ ਚ ਲੱਗੀ ਭਿਆਨਕ ਅੱਗ ਕਾਰਨ ਘੱਟੋ ਘੱਟ 74 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ ਬਹੁਤੇ ਇਸਲਾਮਿਕ ਪ੍ਰਚਾਰਕ ਹਨ। ਇਹ ਲੋਕ ਇਕ ਵੱਡੇ ਧਾਰਮਿਕ ਸਮਾਗਮ ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਅੱਗ ਉਸ ਵੇਲੇ ਲੱਗੀ ਜਦੋਂ ਕੁਝ ਸ਼ਰਧਾਲੂ ਸਵੇਰੇ ਨਾਸ਼ਤਾ ਬਣਾ ਰਹੇ ਸਨ ਕਿ ਅਚਾਨਕ ਦੋ ਗੈਸ ਸਿਲੰਡਰ ਫਟ ਗਏ।

 

ਅਧਿਕਾਰੀਆਂ ਨੇ ਦੱਸਿਆ ਕਿ ਤੇਜਗਾਮ ਐਕਸਪ੍ਰੈਸ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਸੀ ਕਿ ਉਦੋਂ ਹੀ ਸਵੇਰ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲੇ ਦੇ ਨੇੜੇ ਲਿਆਕਤਪੁਰ ਵਿੱਚ ਇਹ ਹਾਦਸਾ ਵਾਪਰਿਆ, ਜਿਸ ਵਿੱਚ 3 ਕੋਚ ਸੜ ਗਏ। ਇਨ੍ਹਾਂ ਚ ਔਰਤਾਂ ਅਤੇ ਬੱਚਿਆਂ ਸਮੇਤ 200 ਯਾਤਰੀ ਸਵਾਰ ਸਨ।

 

ਮੀਡੀਆ ਰਿਪੋਰਟਾਂ ਅਨੁਸਾਰ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੁਖਾਂਤ ਵਿੱਚ 40 ਤੋਂ ਵੱਧ ਲੋਕ ਗੰਭੀਰ ਰੂਪ ਚ ਜ਼ਖਮੀ ਹੋਏ ਹਨ ਅਤੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

 

ਅੱਗ ਵਿਚ ਇਕਨੌਮੀ ਕਲਾਸ ਦੇ ਦੋ ਕੋਚ ਅਤੇ ਇਕ ਟ੍ਰੇਨਿੰਗ ਕਲਾਸ ਕੋਚ ਪੂਰੀ ਤਰ੍ਹਾਂ ਸੜ ਗਏ। ਅਹਿਮਦ ਦੇ ਅਨੁਸਾਰ ਮਾਰੇ ਗਏ ਲੋਕਾਂ ਚ ਤਬਲੀਗੀ ਜਮਾਤ (ਇਸਲਾਮਿਕ ਪ੍ਰਚਾਰਕ) ਵੀ ਸ਼ਾਮਲ ਸਨ ਜੋ ਇੱਕ ਵੱਡੇ ਸਮਾਗਮ ਲਈ ਲਾਹੌਰ ਜਾ ਰਹੇ ਸਨ। ਤਬਲੀਗੀ ਜਮਾਤ ਦਾ ਮੁੱਖ ਦਫਤਰ ਰਾਏਵਿੰਡ ਵਿੱਚ ਹੈ ਤੇ ਸ਼ਹਿਰ ਵਿੱਚ ਇਸ ਸਾਲ ਵੀਰਵਾਰ ਨੂੰ ਹੋਣ ਵਾਲੇ ਸਲਾਨਾ ਧਾਰਮਿਕ ਇਕੱਠ ਤਬਲੀਗੀ ਇਜਤੇਮਾ ਦੀ ਮੇਜ਼ਬਾਨੀ ਕੀਤੀ ਗਈ ਹੈ।

 

ਅਹਿਮਦ ਨੇ ਕਿਹਾ, "ਜਦੋਂ ਲੋਕ ਸਵੇਰ ਦਾ ਨਾਸ਼ਤਾ ਕਰ ਰਹੇ ਸਨ ਤਾਂ ਦੋ ਸਟੋਵ ਫੱਟ ਗਏ।" ਚਲਦੀ ਰੇਲ ਗੱਡੀ ਚ ਸਵਾਰ ਯਾਤਰੀਆਂ ਨਾਲ ਮਿੱਟੀ ਦਾ ਦਾ ਤੇਲ ਹੋਣ ਕਾਰਨ ਅੱਗ ਹੋਰ ਫੈਲ ਗਈ।

 

ਉਨ੍ਹਾਂ ਕਿਹਾ ਕਿ ਸਿਲੰਡਰ ਦੀ ਵਰਤੋਂ ਕਰ ਰਹੇ ਯਾਤਰੀਆਂ ਨੂੰ ਗਾਰਡ ਅਤੇ ਡਰਾਈਵਰ ਨੇ ਅਜਿਹਾ ਕਰਨ ਤੋਂ ਰੋਕਿਆ ਸੀ। ਗਾਰਡਜ਼ ਦੇ ਸਾਹਮਣੇ ਉਨ੍ਹਾਂ ਨੇ ਸਟੋਵ ਬੰਦ ਕਰ ਦਿੱਤਾ ਸੀ ਪਰ ਜਦੋਂ ਉਹ ਮੌਕੇ ਤੋਂ ਤੁਰ ਗਿਆ ਤਾਂ ਸਵਾਰੀਆਂ ਨੇ ਸਟੋਵ ਨੂੰ ਵਾਪਸ ਬਾਲ ਲਿਆ।

 

ਮੰਤਰੀ ਨੇ ਕਿਹਾ, "ਜ਼ਿਆਦਾਤਰ ਮੌਤਾਂ ਰੇਲ ਤੋਂ ਛਾਲ ਮਾਰਨ ਕਾਰਨ ਹੋਈਆਂ।" ਲਿਆਕਤਪੁਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਦੀਮ ਜੀਆ ਨੇ ਦੱਸਿਆ ਕਿ ਚਲਦੀ ਰੇਲ ਤੋਂ ਛਾਲ ਮਾਰਨ ਕਾਰਨ ਕੁਝ ਲੋਕਾਂ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ।

 

ਹਾਲਾਂਕਿ ਤਬਲੀਗੀ ਜਮਾਤ ਦੇ ਅਹੁਦੇਦਾਰਾਂ ਨੇ ਰੇਲ ਮੰਤਰੀ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਧਮਾਕਾ ਸ਼ਾਰਟ ਸਰਕਟ ਕਾਰਨ ਹੋਇਆ ਸੀ। ਉਨ੍ਹਾਂ ਕਿਹਾ ਕਿ ਕੁਝ ਜ਼ਖਮੀ ਯਾਤਰੀਆਂ ਦੇ ਅਨੁਸਾਰ ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨੂੰ ਬੁੱਧਵਾਰ ਰਾਤ ਨੂੰ ਸ਼ਾਰਟ ਸਰਕਟ ਦੀ ਗੰਧ ਤੋਂ ਜਾਣੂ ਕਰਾਇਆ ਸੀ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਵੀਰਵਾਰ ਸਵੇਰੇ ਇਹ ਹਾਦਸਾ ਵਾਪਰ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan train blast kills at least 74 people