ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ 16 ਸਾਲ ਦੀਆਂ ਲੜਕੀਆਂ ਦਾ ਕੀਤਾ ਜਾਂਦਾ ਵਿਆਹ

ਪਾਕਿ ’ਚ 16 ਸਾਲ ਦੀਆਂ ਲੜਕੀਆਂ ਦਾ ਕੀਤਾ ਜਾਂਦਾ ਵਿਆਹ

ਪਾਕਿਸਤਾਨ ਦੀ ਸੰਸਦ ਨੇ ਮੁਸਲਿਮ ਬਹੁ ਦੇਸ਼ ਵਿਚ ਬਾਲ ਵਿਆਹ ਰੋਕਣ ਲਈ ਲੜਕੀ ਦੇ ਵਿਆਹ ਦੀ ਉਮਰ 18 ਸਾਲ ਤੈਅ ਕਰਨ ਵਾਲਾ ਇਕ ਬਿੱਲ ਪਾਸ ਕੀਤਾ ਹੈ। ਵਰਤਮਾਨ ਵਿਚ ਇੱਕੇ ਲੜਕੀ ਦੇ ਵਿਆਹ ਦੀ ਉਮਰ 16 ਅਤੇ ਲੜਕੇ ਦੀ 18 ਸਾਲ ਨਿਰਧਾਰਤ ਹੈ। ਮੰਗਲਵਾਰ ਨੂੰ ‘ਬਾਲ ਵਿਆਹ ਰੋਕਥਾਮ ਅਧਿਨਿਯਮ, 1929’ ਵਿਚ ਬਦਲਾਅ ਕਰਨ ਦੇ ਪ੍ਰਸਤਾਵ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਾਂਸਦ ਸ਼ੇਰੀ ਰਹਿਮਾਨ ਨੇ ਪੇਸ਼ ਕੀਤਾ। ਸਰਕਾਰ ਦੇ ਹਿਸਾਬ ਨਾਲ ਇਹ ਦੇਸ਼ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਣ ਵਿਚ ਮਦਦ ਕਰੇਗਾ। ਕੁਝ ਸਾਂਸਦਾ ਨੇ ਇਸ ਨੂੰ ਇਸਲਾਮ ਖਿਲਾਫ ਦੱਸਦੇ ਹੋਏ ਇਸ ਕਦਮ ਦਾ ਵਿਰੋਧ ਕੀਤਾ।

 

ਵਿਰੋਧੀ ਪ੍ਰਸਤਾਵ ਨੂੰ ਦੱਸ ਰਿਹਾ ਸ਼ਰੀਆ ਵਿਰੁਧ

 

ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਵਿਰੋਧ ਦੇ ਜਬਰਦਸਤ ਵਿਰੋਧ ਵਿਚ ਇਸ ਬਿੱਲ ਨੂੰ ਸੋਮਵਾਰ ਨੂੰ ਪਾਸ ਕਰ ਦਿੱਤਾ ਗਿਆ। ਸਾਂਸਦ ਗਫੂਰ ਹੈਦਰੀ ਨੇ ਇਸਦਾ ਵਿਰੋਧ ਕਰਦੇ ਹੋਏ ਕਿਹਾ ਕਿ ਨਿਕਾਹ ਲਈ 18 ਸਾਲ ਦੀ ਉਮਰ ਤੈਅ ਕਰਨਾ ਸ਼ਰੀਆ ਦੇ ਖਿਲਾਫ ਹੈ ਅਤੇ ਇਸ ਬਿੱਲ ਨੂੰ ਅੱਗੇ ਦੀ ਚਰਚਾ ਲਈ ਇਸਲਾਮੀ ਵਿਚਾਰਧਾਰਾ ਪਰਿਸ਼ਦ (ਆਈਆਈਸੀ) ਨੂੰ ਭੇਜਿਆ ਜਾ ਸਕਦਾ ਹੈ।

 

2010 ਵਿਚ ਵੀ ਲਿਆਂਦਾ ਗਿਆ ਸੀ ਪ੍ਰਸਤਾਵ

 

ਧਾਰਮਿਕ ਮਾਮਲਿਆਂ ਲਈ ਸੰਘੀ ਮੰਤਰੀ ਨੁਰੂਲ ਕਾਦਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਇਕ ਬਿੱਲ ਸਾਲ 2010 ਵਿਚ ਆਈਆਈਸੀ ਨੂੰ ਭੇਜਿਆ ਗਿਆ ਸੀ, ਜਿਸ ਨੂੰ ਪਰਿਸ਼ਦ ਨੇ ਇੱਥੇ ਕਹਿਕੇ ਵਾਪਸ ਕਰ ਦਿੱਤਾਸੀ ਕਿ ਉਹ ਫੌਕਾਹ ਮੁਤਾਬਕ ਨਹੀਂ ਹੈ।

 

ਦੂਜੇ ਇਸਲਾਮੀ ਦੇਸ਼ਾਂ ਵਿਚ ਇਹ ਉਮਰ 18 ਸਾਲ

 

ਸੰਸਦ ਦੇ ਸਾਬਕਾ ਸਪੀਕਰ ਸਾਂਸਦ ਰਜਾ ਰਬਾਨੀ ਨੇ ਕਿਹਾ ਕਿ ਹੋਰ ਇਸਲਾਮੀ ਦੇਸ਼ਾਂ ਵਿਚ ਵੀ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੈਅ ਹੈ। ਉਨ੍ਹਾਂ ਦੱਸਿਆ ਕਿ ਸਿੰਧ ਅਸੈਂਬਲੀ ਪਹਿਲਾਂ ਹੀ ਇਸ ਤਰ੍ਹਾਂ ਦੇ ਬਿੱਲ ਨੂੰ ਪਾਸ ਕਰ ਚੁੱਕੀ ਹੈ, ਜਿਸ ਨੂੰ ਹੁਣ ਤੱਕ ਕਿਸੇ ਮੰਚ ਉਤੇ ਚੁਣੌਤੀ ਨਹੀਂ ਦਿੱਤੀ ਗਈ ਜਾਂ ਵਿਰੋਧ ਨਹੀਂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan turns 16 year old girls into marriage now pattern will change