ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਸ਼ਾਂਤੀਪੂਰਨ ਰਿਸ਼ਤੇ ਚਾਹੁੰਦੈ ਪਾਕਿਸਤਾਨ : ਆਰੀਫ ਅਲਵੀ

ਪਾਕਿਸਤਾਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਆਰੀਫ ਅਲਵੀ ਨੇ ਸੋਮਵਾਰ ਨੂੰ ਸੰਸਦ ਦੇ ਸੰਯੁਕਤ ਸ਼ੀਜ਼ਨ ਚ ਆਪਣੇ ਪਹਿਲੇ ਭਾਸ਼ਣ ਚ ਹੀ ਕਸ਼ਮੀਰ ਦਾ ਰੋਣਾ ਰੋਂਦਿਆਂ ਕਿਹਾ ਕਿ ਕਸ਼ਮੀਰੀ ਲੋਕਾਂ ਨੂੰ ਆਤਮ ਫੈਸਲਿਆਂ ਦਾ ਹੱਕ ਹੈ। ਉਨ੍ਹਾਂ ਨੇ ਅੰਤਰਰਾਜੀ ਸਮੂਹ ਤੋਂ ਮਦਦ ਕਰਨ ਦੀ ਅਪੀਲ ਕੀਤੀ। ਅਲਵੀ ਨੇ ਨਾਲ ਹੀ ਕਿਹਾ ਕਿ ਭਾਰਤ ਨਾਲ ਪਾਕਿਸਤਾਨ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ।

 

ਪਾਕਿਤਸਾਨ ਦੇ ਜਿਓ ਨਿਊਜ਼ ਚੈਨਲ ਨੇ ਰਾਸ਼ਟਰਪਤੀ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਚਾਹੁੰਦੇ ਹਾਂ ਅਤੇ ਇਸ ਲਈ ਕੋਸਿ਼ਸ਼ ਜਾਰੀ ਰੱਖਾਂਗੇ। ਕਸ਼ਮੀਰੀ ਲੋਕਾਂ ਨੂੰ ਆਪਣੇ ਫੈਸਲੇ ਲੈਣ ਦਾ ਪੂਰਾ ਹੱਕ ਹੈ ਅਤੇ ਮੈਂ ਅੰਤਰਰਾਸ਼ਟਰੀ ਸਮੂਹ ਤੋਂ ਮਦਦ ਕਰਨ ਦੀ ਅਪੀਲ ਕਰਦਾ ਹਾਂ।

 

ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨੇੜਲਿਆਂ ਅਤੇ ਪੀਟੀਆਈ ਦੇ ਸੰਸਥਾਪਕ ਮੈਂਬਰਾਂ ਚੋਂ ਇੱਕ ਰਾਸ਼ਟਰਪਤੀ ਅਲਵੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਧਾਰਨਾ ਮਹੱਤਵਪੂਰਨ ਹੈ। ਪਾਕਿਸਤਾਨ ਕਸ਼ਮੀਰ ਸਬੰਧੀ ਆਪਣੀਆਂ ਕੋਸਿ਼ਸ਼ਾਂ ਨੂੰ ਜਾਰੀ ਰੱਖੇਗਾ ਅਤੇ ਅਸੀਂ ਉਹ ਸਾਰੇ ਲੋੜੀਂਦੇ ਕਦਮ ਚੁੱਕਾਂਗੇ ਤਾਂ ਕਿ ਕਸ਼ਮੀਰੀਆਂ ਨੂੰ ਉਨ੍ਹਾਂ ਹੱਕਾਂ ਤੋਂ ਵਾਂਝਾ ਨਾ ਕੀਤਾ ਜਾ ਸਕੇ।

 

ਜਿ਼ਕਰਯੋਗ ਹੈ ਕਿ ਆਰੀਫ ਅਲਵੀ 9 ਸਤੰਬਰ ਨੂੰ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਬਣੇ ਸਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan wants a peaceful relationship with India: Arif Alvi