ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦਾ ਚੇਲਾ ਬਣਿਆ ਪਾਕਿਸਤਾਨ, ਹੁਣ ਸਿਖਣਾ ਚਾਹੁੰਦਾ ….

ਚੀਨ ਦਾ ਚੇਲਾ ਬਣਿਆ ਪਾਕਿਸਤਾਨ, ਹੁਣ ਸਿਖਣਾ ਚਾਹੁੰਦਾ ….

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਚੀਨ ਦੀਆਂ ਉਪਲੱਬਧੀਆਂ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਚੀਨ ਦੇ ਵਿਕਾਸ ਮਾਡਲ, ਵਿਸ਼ੇਸ਼ ਤੌਰ ਉਤੇ ਗਰੀਬੀ ਖਤਮ, ਭ੍ਰਿਸ਼ਟਾਚਾਰ ਰੋਕਣ ਸਮੇਤ ਹੋਰ ਖੇਤਰਾਂ ਵਿਚ ਸਫਲ ਅਨੁਭਵਾਂ ਤੋਂ ਸਿੱਖਣਾ ਚਾਹੁੰਦਾ ਹੈ।

 

ਇਮਰਾਨ ਨੇ ਇਹ ਗੱਲ ਐਤਵਾਰ ਨੂੰ ਇਸਲਾਮਾਬਾਦ ਵਿਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਪਾਕਿਸਤਾਨ ਮੁਸ਼ਕਲ ਦਾ ਸਾਹਮਣਾ ਕਰਦਾ ਹੈ ਤਾਂ ਚੀਨ ਸਮੇਂ ਉਤੇ ਮਜ਼ਬੂਤ ਸਮਰਥਨ ਅਤੇ ਮਦਦ ਦਿੰਦਾ ਹੈ। ਪਾਕਿਸਤਾਨ ਦੀ ਜਨਤਾ ਇਸ ਨੂੰ ਕਦੇ ਵੀ ਨਹੀਂ ਭੁਲੇਗੀ।

 

ਪਾਕਿ ਚੀਨ ਆਰਥਿਕ ਗਲਿਆਰੇ ਦੇ ਨਿਰਮਾਣ ਨਾਲ ਚੀਨ ਦੇ ਵਪਾਰ, ਪੂੰਜੀ ਨਿਵੇਸ਼ ਅਤੇ ਤਕਨੀਕ ਨੂੰ ਆਕਰਿਸ਼ਤ ਕੀਤਾ ਜਾਵੇਗਾ, ਤਾਂ ਕਿ ਪਾਕਿਸਤਾਨ ਚੀਨ ਦੇ ਆਰਥਿਕ ਵਿਕਾਸ ਦੇ ਐਕਸਪ੍ਰੇਸ ਟ੍ਰੇਨ ਵਿਚ ਸਵਾਰ ਹੋ ਸਕੇ। ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਪਾਕਿਸਤਾਨ ਚੀਨ ਆਰਥਿਕ ਗਲਿਆਰੇ ਦਾ ਨਿਰਮਾਣ ਵਧਾਉਣ ਨੂੰ ਪਹਿਲ ਦਿੰਦਾ ਹੈ। ਵੱਖ ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਵਿਸ਼ੇਸ਼ ਸੰਸਥਾ ਸਥਾਪਤ ਹੋ ਚੁੱਕੀ ਹੈ।

 

ਪਾਕਿਸਤਾਨ ਨੇ ਚੀਨ ਨੂੰ ਕੌਮਾਂਤਰੀ ਮਾਮਲਿਆਂ ਵਿਚ ਪਾਕਿਸਤਾਨ ਨੂੰ ਸਮਰਥਨ ਤੇ ਸਮਝ ਦੇਣ ਲਈ ਧੰਨਵਾਦ ਕੀਤਾ। ਪਾਕਿਸਤਾਨ ਅੰਤਰਰਾਸ਼ਟਰੀ ਤੇ ਖੇਤਰੀ ਮਾਮਲਿਆਂ ਵਿਚ ਚੀਨ ਨਾਲ ਸਹਿਯੋਗ ਮਜ਼ਬੂਤ ਕਰਨ ਨੂੰ ਤਿਆਰ ਹੈ।

 

ਵਾਂਗ ਯੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਪਾਕਿਸਤਾਨ ਅਤੇ ਵਿਕਾਸ ਪ੍ਰਾਪਤ ਕਰੇਗਾ ਅਤੇ ਅੰਤਰਰਾਸ਼ਟਰੀ ਤੇ ਖੇਤਰੀ ਮਾਮਲਿਆਂ ਵਿਚ ਹੋਰ ਵੱਡੀ ਭੂਮਿਕਾ ਨਿਭਾਏਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan wants to learn from China development model says Imran Khan