ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਾਫਿਜ਼ ਸਈਦ ਬਾਰੇ ਜਾਣਕਾਰੀ ਹੋਈ ਲੀਕ ਤਾਂ ਪਾਕਿ ਬੁਖਲਾਇਆ

ਅੱਤਵਾਦੀ ਹਾਫਿਜ਼ ਸਈਦ ਬਾਰੇ ਜਾਣਕਾਰੀ ਹੋਈ ਲੀਕ ਤਾਂ ਪਾਕਿ ਬੁਖਲਾਇਆ

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਜਾਂਚ ਕਰੇ ਕਿ ਜਮਾਤ ਉਦ ਦਾਅਵਾ ਪ੍ਰਮੁੱਖ ਹਾਫਿਜ ਸਈਦ ਦੀ ਪਟੀਸ਼ਨ ਵਿਸ਼ਵ ਸੰਸਥਾ ਵਿਚ ਖਾਰਜ ਹੋਣ ਦੀ ਜਾਣਕਾਰੀ ਪ੍ਰੈਸ ਟਰੱਸਟ ਆਫ ਇੰਡੀਆ (ਪੀਟੀਆਈ) ਨੂੰ ਕਿਵੇਂ ਮਿਲੀ। ਸਈਦ ਨੇ ਵਿਸ਼ਵ ਅੱਤਵਾਦੀਆਂ ਦੀ ਸੂਚੀ ਵਿਚੋਂ ਆਪਣਾ ਨਾਮ ਹਟਾਉਣ ਲਈ ਸੰਯੁਕਤ ਰਾਸ਼ਟਰ ਵਿਚ ਪਟੀਸ਼ਨ ਦਾਖਲ ਕੀਤੀ ਸੀ, ਜੋ ਖਾਰਜ ਹੋ ਗਈ ਸੀ।  ਇਹ ਇਕ ਆਸਾਧਾਰਣ ਮੌਕਾ ਹੈ ਜਦੋਂ ਕਿਸੇ ਦੇਸ਼ ਨੇ ਸੰਯੁਕਤ ਰਾਸ਼ਟਰ ਨੂੰ ਉਸਦੇ ਘਟਨਾਕ੍ਰਮ ਦੇ ਪ੍ਰਕਾਸ਼ਨ ਦੀ ਜਾਂਚ ਲਈ ਲਿਖਿਆ ਹੈ।

 

ਪਾਕਿਸਤਾਨ ਸਰਕਾਰ ਦੇ ਇਕ ਸੂਤਰ ਨੇ ਇਥੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਨੇ ਸੰਯੁਕਤ ਰਾਸ਼ਟਰ ਨੂੰ ਇਕ ਪੱਤਰ ਲਿਖਕੇ ਇਹ ਮੰਗ ਕੀਤੀ ਹੈ। ਉਨ੍ਹਾਂ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਹੈ ਕਿ 15 ਮੈਂਬਰੀ ਕਮੇਟੀ ਵਿਚੋਂ ਕਿਸ ਨੇ ਭਾਰਤ ਦੀ ਸਰਕਾਰੀ ਸਮਾਚਾਰ ਏਜੰਸੀ ਨੂੰ ਸਈਦ ਦੀ ਪਟੀਸ਼ਨ ਖਾਰਜ ਹੋਣ ਦੀ ਜਾਣਕਾਰੀ ਦਿੱਤੀ।

 

ਪੀਟੀਆਈ ਨੇ 7 ਮਾਰਚ ਨੂੰ ਜਾਰੀ ਕੀਤੀ ਸੀ ਖਬਰ

 

ਪਾਕਿਸਤਾਨ ਰਾਜਦੂਤ ਮਲੀਹਾ ਲੋਧੀ ਨੇ ਪੀਟੀਆਈ ਨੂੰ ਗਲਤੀ ਨਾਲ ਸਰਕਾਰੀ ਏਜੰਸੀ ਦੱਸਿਆ, ਜਦੋਂ ਕਿ ਇਹ ਇਕ ਨਿੱਜੀ, ਗੈਰ ਲਾਭਕਾਰੀ ਨਿਊਜ਼ ਕੋਆਪਰੇਟਿਵ ਹੈ। ਪੀਟੀਆਈ ਨੇ 7 ਮਾਰਚ ਨੂੰ ਆਪਣੀ ਖਬਰ ਵਿਚ ਦੱਸਿਆ ਸੀ ਕਿ ਸੰਯੁਕਤ ਰਾਸ਼ਟਰ ਨੇ ਮੁੰਬਈ ਹਮਲਿਆਂ ਦੇ ਸਰਗਨਾ ਦਾ ਹਾਫਿਜ ਦਾ ਨਾਮ ਪਾਬੰਦੀ ਅੱਤਵਾਦੀਆਂ ਦੀ ਸੂਚੀ ਵਿਚੋਂ ਹਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਸੀ ਕਿ ਭਾਰਤ ਨੇ ਸਈਦ ਦੀਆਂ ਗਤੀਵਿਧੀਆਂ ਨਾਲ ਸਬੰਧਤ ਗੁਪਤ ਸੁਚਨਾਵਾਂ ਸਮੇਤ ਵਿਸਥਾਰਤ ਸਾਂਝਾ ਕੀਤਾ ਸੀ ਜਿਸ ਦੇ ਬਾਅਦ ਰਾਸ਼ਟਰ ਦਾ ਇਹ ਫੈਸਲਾ ਆਇਆ ਸੀ। ਪਾਕਿਸਤਾਨ ਨੇ ਕਦਮ ਉਤੇ ਪ੍ਰਤੀਕਿਰਿਆ ਕਰਦੇ ਹੋਏ ਅਧਿਆਰੀਆਂ ਨੇ ਕਿਹਾ ਕਿ ਇਹ ਕਦਮ ਭਾਰਤੀ ਮੀਡੀਆ ਵੱਲੋਂ ਪਾਕਿਸਤਾਨ ਸਥਿਤ ਅੱਤਵਾਦ ਦੇ ਅਨਵਰਤ ਕਵਰੇਜ ਉਤੇ ਕਰਵੇਜ ਨੂੰ ਰੋਕਣ ਦਾ ਯਤਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan wants United Nations probe into revelation of Hafiz Saeed related information to Indian News Agency PTI