ਧਮਕੀ ਦਿੰਦੇ ਹੋਏ ਪਾਕਿਸਤਾਨ ਨੇ ਭਾਰਤ ਦੀ ਇਕ ਸਰਜੀਕਲ ਸਟ੍ਰਾਈਕ ਬਦਲੇ 10 ਸਰਜੀਕਲ ਸਟ੍ਰਾਈਕ ਕਰਨ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਪਬਲਿਕ ਰਿਲੇਸ਼ਨਜ਼ ਵਿਭਾਗ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਲੰਡਨ ਦੀ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਬਿਆਨ ਦਿੱਤਾ। ਉਹ ਪਾਕਿਸਤਾਨ ਦੇ ਫੌਜੀ ਮੁਖੀ ਕਾਮਰ ਜਾਵੇਦ ਬਾਜਵਾ ਨਾਲ ਇਗਲੈਂਡ ਦੌਰੇ 'ਤੇ ਗਏ ਹੋਏ ਸਨ।
ਰੇਡੀਓ ਪਾਕਿਸਤਾਨ ਨੇ ਗਫੂਰ ਦੇ ਹਵਾਲੇ ਤੋਂ ਦੱਸਿਆ, "ਜੇ ਭਾਰਤ ਸਰਜੀਕਲ ਸਟ੍ਰਾਈਕ ਕਰਨ ਦੀ ਹਿਮਾਕਤ ਕਰਦਾ ਹੈ ਤਾਂ ਪਾਕਿਸਤਾਨ ਜਵਾਬ ਵਿੱਚ 10 ਸਰਜੀਕਲ ਸਟ੍ਰਾਈਕ ਕਰੇਗਾ। ਜੋ ਸਾਡੇ ਵਿਰੁੱਧ ਕਿਸੇ ਕਿਸਮ ਦਾ ਹਮਲਾ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਪਾਕਿਸਤਾਨ ਦੀ ਸਮਰੱਥਾ ਬਾਰੇ ਆਪਣੇ ਮਨ ਵਿਚ ਕੋਈ ਸ਼ੱਕ ਨਹੀਂ ਰੱਖਣਾ ਚਾਹੀਦਾ।
ਗਫੂਰ ਨੇ ਕਿਹਾ ਕਿ ਫੌਜ ਪਾਕਿਸਤਾਨ ਵਿਚ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਦਾਅਵਾ ਕੀਤਾ ਕਿ ਜੁਲਾਈ ਵਿਚ ਹੋਈਆਂ ਆਮ ਚੋਣਾਂ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਪਾਰਦਰਸ਼ੀ ਚੋਣਾਂ ਸਨ।