ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਆਪਣੇ ਨਹੀਂ ਚੀਨ ਦੇ ਦਮ ’ਤੇ ਪੁਲਾੜ ’ਚ ਭੇਜੇਗਾ ਮਨੁੱਖੀ ਮਿਸ਼ਨ

ਆਪਣੇ ਦਮ ’ਤੇ ਨਹੀਂ ਬਲਕਿ ਚੀਨ ਦੀ ਮਦਦ ਨਾਲ ਪਾਕਿਸਤਾਨ 2022 ਚ ਪੁਲਾੜ ਚ ਆਪਣਾ ਪਹਿਲਾ ਮਨੁੱਖੀ ਮਿਸ਼ਨ ਭੇਜੇਗਾ। ਇਸ ਮੁਹਿੰਮ ਲਈ ਪੁਲਾੜ ਯਾਤਰੀਆਂ ਦੀ ਚੋਣ 2020 ਤੋਂ ਸ਼ੁਰੂ ਹੋਵੇਗੀ। ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਐਤਵਾਰ ਰਾਤ ਨੂੰ ਇਕ ਇੰਟਰਵਿਊ ਦੌਰਾਨ ਇਹ ਜਾਣਕਾਰੀ ਦਿੱਤੀ।

 

ਨਿਊਜ਼ ਇੰਟਰਨੈਸ਼ਨਲ ਨਾਲ ਗੱਲ ਕਰਦਿਆਂ ਫਵਾਦ ਨੇ ਕਿਹਾ, ਪਾਕਿਸਤਾਨ ਆਪਣੇ ਨੇੜਲੇ ਸਹਿਯੋਗੀ ਚੀਨ ਦੀ ਮਦਦ ਨਾਲ 2022 ਤੱਕ ਪੁਲਾੜ ‘ਤੇ ਪਹਿਲਾ ਮਨੁੱਖੀ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਪੁਲਾੜ ਯਾਤਰੀਆਂ ਦੀ ਚੋਣ ਦੀ ਪ੍ਰਕਿਰਿਆ 2020 ਵਿਚ ਸ਼ੁਰੂ ਹੋਵੇਗੀ। ਸ਼ੁਰੂਆਤ ਚ 50 ਲੋਕਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਚੋਂ 25 ਵਿਅਕਤੀਆਂ ਨੂੰ 2022 ਚ ਕਈ ਪੜਾਅ ਦੀ ਸਿਖਲਾਈ ਤੋਂ ਬਾਅਦ ਸੂਚੀ ਚ ਸ਼ਾਮਲ ਕੀਤਾ ਜਾਵੇਗਾ।

 

ਉਨ੍ਹਾਂ ਅੱਗੇ ਕਿਹਾ ਕਿ ਪੁਲਾੜ ਦੀਆਂ ਸਥਿਤੀਆਂ ਚ ਕਈ ਹਫ਼ਤਿਆਂ ਲਈ ਰੱਖਣ ਤੋਂ ਬਾਅਦ ਅੰਤ ਚ ਸਭ ਤੋਂ ਢੁੱਕਵੇਂ ਵਿਅਕਤੀ ਨੂੰ ਪੁਲਾੜ ਚ ਭੇਜਣ ਲਈ ਚੁਣਿਆ ਜਾਵੇਗਾ। ਚੋਣ ਪ੍ਰਕਿਰਿਆ ਚ ਹਵਾਈ ਫ਼ੌਜ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ।

 

ਫਵਾਦ ਨੇ ਕਿਹਾ ਕਿ ਜੇਕਰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਹਿਯੋਗ ਹੁੰਦਾ ਹੈ ਤਾਂ ਇਹ ਖੇਤਰ ਲਈ ਲਾਭਕਾਰੀ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ 1963 ਚ ਸੋਵੀਅਤ ਰੂਸ ਤੋਂ ਬਾਅਦ ਪੁਲਾੜ ਚ ਰਾਕੇਟ ਭੇਜਣ ਵਾਲਾ ਦੂਸਰਾ ਏਸ਼ੀਆਈ ਦੇਸ਼ ਬਣਿਆ ਸੀ।

 

ਪਿਛਲੇ ਸਾਲ ਪਾਕਿ ਨੇ ਚੀਨੀ ਲਾਂਚਿੰਗ ਵਾਹਨ ਦੇ ਰਾਹੀਂ ਦੋ ਦੇਸੀ ਉਪਗ੍ਰਹਿਾਂ ਨੂੰ ਪੁਲਾੜ ਦੀ ਜਮਾਤ ਚ ਸਥਾਪਤ ਕੀਤਾ ਸੀ। ਇਨ੍ਹਾਂ ਚੋਂ ਇਕ ਪੀਆਰਐਸਐਸ-1 ਦਾ ਟੀਚਾ ਪੁਲਾੜ ਤੋਂ ਧਰਤੀ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਸੀ, ਜਦਕਿ ਦੂਜਾ ਪਾਕਿ-ਟੇਸ-1ਏ ਦੇ ਸਥਾਪਨ ਰਾਹੀਂ ਪਾਕਿਸਤਾਨ ਸੈਟੇਲਾਈਟ ਬਣਾਉਣ ਦੀ ਆਪਣੀ ਸਮਰੱਥਾ ਦਾ ਜਾਇਜ਼ਾ ਲੈਣਾ ਚਾਹੁੰਦਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan will send space mission in 2022