ਨਕਦੀ ਦੀ ਸਮੱਸਿਆ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਟੈਕਸ ਦਾ ਦਾਇਰਾ ਵਧਾਉਣ ਅਤੇ ਬੇਹਿਸਾਬੀ ਜਾਇਦਾਦ ਬਾਹਰ ਲਿਆਉਣ ਲਈ ਮੰਗਲਵਾਰ ਨੂੰ ਟੈਕਸ ਮੁਆਫ਼ੀ ਯੋਜਨਾ ਪੇਸ਼ ਕੀਤੀ। ਸਰਕਾਰ ਨੇ ਅੰਤਰਰਾਸ਼ਟਰੀ ਫੰਡ ਨਾਲ 5 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਲੈ ਕੇ ਸਮਝੌਤਾ ਕਰਨ ਦੇ ਕੁਝ ਦਿਨਾਂ ਬਾਅਦ ਇਹ ਕਦਮ ਚੁੱਕਿਆ ਹੈ।
ਵਿੱਤ ਮਾਮਲਿਆਂ ਉੱਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਹਾਫਿਜ ਸ਼ੇਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਇਦਾਦ ਘੋਸ਼ਣਾ ਯੋਜਨਾ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਨੇ ਇਸ ਦੀ ਮਨਜ਼ੂਰੀ ਦਿੱਤੀ ਸੀ।
ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਇਹ ਟੈਕਸ ਦੇਣ ਵਾਲਿਆਂ ਲਈ ਬੇਹਿਸਾਬੀ ਜਾਇਦਾਦ ਐਲਾਨ ਕਰਨ ਅਤੇ ਟੈਕਸ ਦੇਣਦਾਰੀ ਦੀ ਮੁਆਫ਼ੀ ਨੂੰ ਲੈ ਕੇ ਨਿਸ਼ਚਿਤ ਰਾਸ਼ੀ ਦਾ ਭੁਗਤਾਨ ਕਰ ਪਾਕ ਸਾਫ਼ ਹੋਣ ਦਾ ਮੌਕਾ ਹੈ। ਟੈਕਸ ਦੇਣ ਵਾਲਿਆਂ ਉਤੇ ਇਸ ਲਈ ਕੋਈ ਅਪਰਾਧਿਕ ਮਾਮਲੇ ਨਹੀਂ ਚਲਾਏ ਜਾਣਗੇ। ਇਹ ਯੋਜਨਾ ਸੀਮਿਤ ਸਮੇਂ ਲਈ ਹੈ।
ਕੇਸ ਲੜਾਂਗੀ, ਮੁਆਫ਼ੀ ਨਹੀਂ ਮੰਗਾਂਗੀ, ਰਿਹਾਅ ਹੋਣ ਤੋਂ ਬਾਅਦ ਬੋਲੀ ਪ੍ਰਿਅੰਕਾ ਸ਼ਰਮਾ