ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਗਵਰਨਰ ਦਾ ਦਾਅਵਾ, ਪਾਕਿਸਤਾਨ ਨੂੰ ਹਾਲੇ ਹੋਰ ਲੱਗਣਗੇ ਮਹਿੰਗਾਈ ਦੇ ਝਟਕੇ

ਪਹਿਲਾਂ ਤੋਂ ਹੀ ਰਿਕਾਰਡ ਪੱਧਰ ਦੀ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨੀ ਲੋਕ ਹੋਰ ਵੀ ਸਦਮੇ ਵਿੱਚ ਆ ਜਾਣਗੇ। ਪਾਕਿਸਤਾਨ ਸਟੇਟ ਬੈਂਕ ਦੇ ਗਵਰਨਰ ਨੇ ਇਹ ਚੇਤਾਵਨੀ ਦਿੱਤੀ ਹੈ ਤੇ ਲੋਕਾਂ ਨੂੰ ਸਬਰ ਨਾਲ ਕੰਮ ਲੈਣ ਲਈ ਕਿਹਾ ਹੈ।

 

ਪਾਕਿਸਤਾਨੀ ਮੀਡੀਆ ਚ ਛਪੀ ਰਿਪੋਰਟ ਅਨੁਸਾਰ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਡਾਕਟਰ ਰਜ਼ਾ ਬਕਰ ਨੇ ਇਕ ਸਮਾਗਮ ਚ ਕਿਹਾ ਹੈ ਕਿ ਮਹਿੰਗਾਈ ਦੇ ਹੋਰ ਝਟਕੇ ਲੱਗ ਸਕਦੇ ਹਨ। ਲੋਕਾਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਸਬਰ ਰੱਖਣਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਮਹਿੰਗਾਈ ਘੱਟ ਜਾਵੇ। ਇਹ ਕੁਝ ਸਮੇਂ ਬਾਅਦ ਘੱਟ ਜਾਵੇਗੀ ਪਰ ਸਮੱਸਿਆਵਾਂ ਇੰਨੀਆਂ ਵੱਡੀਆਂ ਤੇ ਵਧੇਰੇ ਹਨ ਕਿ ਇਨ੍ਹਾਂ ਨੂੰ ਹੱਲ ਕਰਨ ਚ ਸਮਾਂ ਲੱਗੇਗਾ।

 

ਸਟੇਟ ਬੈਂਕ ਦੇ ਗਵਰਨਰ ਨੇ ਕਿਹਾ ਕਿ ਸਾਡੀ ਸਥਿਤੀ ਨਾਜ਼ੁਕ ਸੀ। ਅਸੀਂ ਦੀਵਾਲੀਆ ਵੀ ਹੋ ਸਕਦੇ ਸਨ। ਅਜਿਹੀ ਸਥਿਤੀ ਚ ਸਾਨੂੰ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਕਈ ਸਖਤ ਫੈਸਲੇ ਲੈਣੇ ਪਏ। ਹੁਣ ਸਥਿਤੀ ਬਿਹਤਰ ਹੁੰਦੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan will still face inflation shock says pak governor