ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਭਾਰਤ ਦਾ ਫੈਸਲਾ ਦੇਖ ਕੇ ਲਵੇਗਾ ਪਾਬੰਦੀਆਂ ਦਾ ਫੈਸਲਾ

ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਹਵਾਈ ਖੇਤਰ ਖੋਲ੍ਹਣ ਬਾਰੇ ਭਾਰਤ ਦੇ ਨਾਲ-ਨਾਲ ਕਈ ਅਧਿਕਾਰਤ ਗੱਲਬਾਤ ਨਹੀਂ ਹੋਈ ਹੈ ਤੇ ਉਹ ਹਵਾਈ ਖੇਤਰ ਤੋਂ ਪਾਬੰਦੀ ਹਟਾਉਣ ਨੂੰ ਲੈ ਕੇ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਇਹ ਦੇਖੇਗਾ ਕਿ ਭਾਰਤ ਉਸ ਦੇ ਜਹਾਜ਼ਾਂ ’ਤੇ ਲਗੇ ਹਵਾਈ ਖੇਤਰ ਦੀ ਪਾਬੰਦੀ ਨੂੰ ਲੈ ਕੇ ਕੀ ਫੈਸਲਾ ਲੈਂਦਾ ਹੈ।

 

ਇਸ ਤੋਂ ਪਹਿਲਾਂ, ਭਾਰਤੀ ਹਵਾਈ ਖੇਤਰ ਸਾਰੇ ਹਵਾਈ ਮਾਰਗਾਂ ਉੱਤੇ ਲੱਗੀਆਂ ਅਸਥਾਈ ਪਾਬੰਦੀਆਂ ਹਟਾਉਣ ਦੇ ਭਾਰਤ ਦੇ ਫ਼ੈਸਲੇ ਦੀ ਤਰਜ਼ਤੇ ਪਾਕਿਸਤਾਨ ਵੀ ਭਾਰਤ ਨਾਲ ਲੱਗਦੀ ਆਪਣੀ ਪੂਰਬੀ ਸਰਹੱਦ ਉੱਤੇ ਹਵਾਈ ਖੇਤਰ ਉੱਤੇ ਲੱਗੀਆਂ ਪਾਬੰਦੀਆਂ ਹਟਾ ਸਕਦਾ ਹੈ ਇਹ ਸੰਕੇਤ ਅੱਜ ਸਨਿੱਚਰਚਵਾਰ ਨੂੰ ਪਾਕਿਸਤਾਨ ਦੇ ਇੱਕ ਸਰਕਾਰੀ ਅਧਿਕਾਰੀ ਨੇ ਦਿੱਤਾ

 

 

ਭਾਰਤ ਦੇ ਫ਼ੈਸਲੇ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਪਾਕਿਸਤਾਨ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਦੀਆਂ ਉਡਾਣਾਂ ਉੱਤੇ ਲੱਗੀਆਂ ਪਾਬੰਦੀਆਂ ਹਟਾ ਲਵੇਗੀ, ਤਾਂ ਪਾਕਿਸਤਾਨ ਵੀ ਹਵਾਈ ਪਾਬੰਦੀਆਂ ਹਟਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਹਾਲੇ ਤੱਕ ਪਾਕਿਸਤਾਨ ਨੂੰ ਉਸ ਦੀਆਂ ਉਡਾਣਾਂ ਲਈ ਹਵਾਈ ਖੇਤਰ ਦੀ ਪਾਬੰਦੀ ਹਟਾਉਣ ਦੀ ਸੂਚਨਾ ਨਹੀ਼ ਦਿੱਤੀ ਹੈ

 

 

ਉਨ੍ਹਾਂ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਇਹ ਜਾਣਕਾਰੀ ਮਿਲੀ ਹੈ। ਇਸ ਬਾਰੇ ਹਾਲੇ ਤੱਕ ਕੋਈ ਸੰਦੇਸ਼ ਨਹੀਂ ਆਇਆ ਹੈ। ਜੇ ਭਾਰਤ ਸਾਡੀਆਂ ਉਡਾਣਾਂ ਉੱਤੋਂ ਪਾਬੰਦੀਆਂ ਹਟਾ ਲੈਂਦਾ ਹੈ, ਤਾਂ ਅਸੀਂ ਵੀ ਇਹ ਕਦਮ ਚੁੱਕ ਸਕਦੇ ਹਾਂ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan will take notice of Indias decision on removal of ban from airspace