ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖਾਨ ਨੇ ਮੰਨਿਆ, ਭਾਰਤ ਨਾਲ ਜੰਗ ’ਚ ਮੂੰਹ ਦੀ ਖਾਵੇਗਾ ਪਾਕਿਸਤਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਨ ਲਿਆ ਹੈ ਕਿ ਜੇਕਰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਨਾਲ ਰਵਾਇਤੀ ਜੰਗ ਹੋਈ ਤਾਂ ਪਾਕਿਸਤਾਨ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

 

ਖਾਨ ਨੇ ਅਲ ਜਜ਼ੀਰਾ ਨੂੰ ਦਿੱਤੇ ਇਕ ਇੰਟਰਵਿਊ ਚ ਕਿਹਾ ਕਿ ਜੇ ਪਾਕਿਸਤਾਨ ਨੇ ਭਾਰਤ ਨਾਲ ਰਵਾਇਤੀ ਜੰਗ ਲੜੀ ਅਤੇ ਉਹ ਹਾਰਨ ਲਗਿਆ ਤਾਂ ਇਸ ਕੋਲ ਦੋ ਹੀ ਵਿਕਲਪ ਹੋਣਗੇ, ਜਾਂ ਤਾਂ ਆਤਮ ਸਮਰਪਣ ਕਰਨਾ ਜਾਂ ਅਖੀਰ ਸਾਹ ਤਕ ਆਜ਼ਾਦੀ ਦੀ ਜੰਗ ਲੜਨੀ।

 

ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਪਾਕਿਸਤਾਨ ਆਖ਼ਰੀ ਸਾਹ ਤੱਕ ਆਪਣੀ ਆਜ਼ਾਦੀ ਦੀ ਜੰਗ ਲੜਨਗੇ। ਅਜਿਹੀ ਸਥਿਤੀ ਵਿੱਚ ਜਦੋਂ ਪ੍ਰਮਾਣੂ ਸ਼ਕਤੀ ਨਾਲ ਤਿਆਰ ਦੋ ਦੇਸ਼ ਲੜਣਗੇ ਤਾਂ ਇਸ ਦੇ ਨਤੀਜੇ ਭੁਗਤਣਗੇ।

 

ਇਹ ਪੁੱਛੇ ਜਾਣ 'ਤੇ ਕਿ ਕਸ਼ਮੀਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਦੋ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਵਿਚਾਲੇ ਕਿਸੇ ਵੱਡੇ ਟਕਰਾਅ ਜਾਂ ਯੁੱਧ ਦਾ ਖ਼ਤਰਾ ਹੈ ਤਾਂ ਖਾਨ ਨੇ ਕਿਹਾ, "ਹਾਂ, ਦੋਹਾਂ ਦੇਸ਼ਾਂ ਵਿਚਾਲੇ ਜੰਗ ਦਾ ਖ਼ਤਰਾ ਹੈ।"

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਆਪਣੇ ਗੁਆਂਢੀ ਦੇਸ਼ਾਂ ਚ ਚੀਨ ਨਾਲ ਇੰਨੇ ਨੇੜਲੇ ਸਬੰਧ ਹਨ ਜਿੰਨੇ ਪਹਿਲਾਂ ਕਦੇ ਨਹੀਂ ਹੋਏ, ਪਰ ਭਾਰਤ ਨਾਲ ਇਹ ਬਹੁਤ ਨੀਵੇਂ ਪੱਧਰ ‘ਤੇ ਪਹੁੰਚ ਗਏ ਹਨ।

 

ਇਮਰਾਨ ਖਾਨ ਨੇ ਕਿਹਾ, “ਪਿਛਲੇ ਛੇ ਹਫ਼ਤਿਆਂ ਤੋਂ 80 ਲੱਖ ਮੁਸਲਮਾਨ ਕਸ਼ਮੀਰ ਚ ਕੈਦ ਹਨ। ਭਾਰਤ ਪਾਕਿਸਤਾਨ 'ਤੇ ਅੱਤਵਾਦ ਫੈਲਾਉਣ ਦੇ ਦੋਸ਼ ਲਗਾਉਣ ਤੋਂ ਦੁਨੀਆ ਦਾ ਧਿਆਨ ਹਟਾਉਣਾ ਚਾਹੁੰਦਾ ਹੈ। ਪਾਕਿਸਤਾਨ ਕਦੇ ਵੀ ਜੰਗ ਦੀ ਸ਼ੁਰੂਆਤ ਨਹੀਂ ਕਰੇਗਾ ਤੇ ਮੈਂ ਇਸ ਬਾਰੇ ਬਹੁਤ ਸਪੱਸ਼ਟ ਹਾਂ, ਮੈਂ ਇਕ ਸ਼ਾਂਤਮਈ ਵਿਅਕਤੀ ਹਾਂ, ਮੈਂ ਯੁੱਧ ਦੇ ਵਿਰੁੱਧ ਹਾਂ, ਮੇਰਾ ਮੰਨਣਾ ਹੈ ਕਿ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Wll Lose War Against india Accept Imran Khan in Interview With Al Jazeera