ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫੌਜ ਪੂਰੀ ਤਰ੍ਹਾਂ ਸਮਰਥ : ਜਨਰਲ ਬਾਜਵਾ

ਪਾਕਿ ਫੌਜ ਪੂਰੀ ਤਰ੍ਹਾਂ ਸਮਰਥ : ਜਨਰਲ ਬਾਜਵਾ

ਪਾਕਿਸਤਾਨੀ ਫੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ਫੌਜ ‘ਪੂਰੀ ਤਰ੍ਹਾਂ ਨਾਲ ਸਮਰਥ ਹੈ ਅਤੇ ਦੇਸ਼ ਦੇ ਸਾਹਮਣੇ ਆਉਣ ਵਾਲੇ ਕਿਸੇ ਵੀ ਖਤਰਾ ਦਾ ਜਾਬ ਦੇਣ ਨੂੰ ਤਿਆਰ ਹੈ। ਉਹ ਰਾਵਲ ਪਿੰਡੀ ਵਿਚ ਜਨਰਲ ਮੁੱਖ ਦਫ਼ਤਰ ਵਿਚ ਆਯੋਜਿਤ ਫਾਰਮੇਸ਼ਨ ਕਮਾਂਡਰ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਜਨਰਲ ਬਾਜਵਾ ਨੇ ਫਰਵਰੀ ਵਿਚ ਭਾਰਤ ਨਾਲ ਟਕਰਾਅ ਦੌਰਾਨ ਸਖਤ ਪ੍ਰਤੀਕਿਰਿਆ ਦੇਣ ਦੀ ਵੀ ਸ਼ਲਾਘਾ ਕੀਤੀ।

 

ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ਉਤੇ ਅੱਤਵਾਦੀ ਹਮਲੇ ਦੇ ਬਾਅਦ ਦੋਵਾਂ ਦੇਸ਼ਾਂ ਵਿਚ ਤਣਾਅ ਵਧ ਗਿਆ ਸੀ ਅਤੇ ਉਹ ਲਗਭਗ ਯੁੱਧ ਦੇ ਕਗਾਰ ਉਤੇ ਪਹੁੰਚ ਗਏ ਸਨ। ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਵਿਚ ਦਾਖਲ ਹੋ ਕੇ ਬਾਲਾਕੋਟ ਵਿਚ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ, ਜਿਸਦੇ ਇਕ ਦਿਨ ਬਾਅਦ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Army fully capable and ready to respond to any threat says Army chief General Qamar Javed Bajwa