ਪਾਕਿਸਤਾਨ ਦੀ ਫੌਜ ਨੇ ਵੀਰਵਾਰ (30 ਜਨਵਰੀ) ਨੂੰ ਭਾਰਤ ਨੂੰ ਚੇਤਾਵਨੀ ਦਿੱਤੀ ਕਿ ਦੇਸ਼ ਉੱਤੇ ਹਮਲਾ ਹੋਣ ਦੀ ਹਾਲਤ ਚ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਸੈਨਾ ਦੇ ਬੁਲਾਰੇ ਦਾ ਅਹੁਦਾ ਛੱਡ ਰਹੇ ਮੇਜਰ ਜਨਰਲ ਆਸਿਫ ਗਫੂਰ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਹ ਰੱਖਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਉੱਤੇ ਪਾਕਿਸਤਾਨ ਦੀ ਸੰਭਾਵਿਤ ਪ੍ਰਤੀਕ੍ਰਿਆ ਬਾਰੇ ਬੋਲ ਰਹੇ ਸਨ।
ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ (28 ਜਨਵਰੀ) ਨੂੰ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤੀ ਫੌਜਾਂ ਨੂੰ ਪਾਕਿਸਤਾਨ ‘ਤੇ ਕਾਰਵਾਈ ਕਰਨ ਲਈ ਇਕ ਹਫਤਾ-10 ਦਿਨਾਂ ਤੋਂ ਵੱਧ ਦਾ ਸਮਾਂ ਨਹੀਂ ਲੱਗੇਗਾ।
ਗਫੂਰ ਨੇ ਕਿਹਾ, "ਭਾਰਤ ਯੁੱਧ ਦੀ ਸ਼ੁਰੂਆਤ ਕਰੇਗਾ ਪਰ ਅਸੀਂ ਇਸ ਨੂੰ ਖਤਮ ਕਰਾਂਗੇ।" ਗਫੂਰ ਨੂੰ ਹਾਲ ਹੀ ਚ ਪੰਜਾਬ ਸੂਬੇ ਚ ਓਕਰਾ ਦਾ ਜਨਰਲ ਅਫਸਰ ਕਮਾਂਡਿੰਗ ਨਿਯੁਕਤ ਕੀਤਾ ਗਿਆ ਹੈ। ਇਹ ਭਾਰਤ ਨਾਲ ਲੱਗਦੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਨਾਗਰਿਕ ਅਤੇ ਸੈਨਿਕ ਲੀਡਰਸ਼ਿਪ ਖਿੱਤੇ ਵਿੱਚ ਸ਼ਾਂਤੀ ਚਾਹੁੰਦੀ ਹੈ ਤੇ ਭਾਰਤ ਦੀ ਸਿਵਲ ਅਤੇ ਸੈਨਿਕ ਲੀਡਰਸ਼ਿਪ ਨੂੰ ਸ਼ਾਂਤੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।