ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਮਸੀਹੀ ਪੀੜਤ ਆਸੀਆ ਬੀਬੀ ਨੇ ਪਹਿਲੀ ਵਾਰ ਤੋੜੀ ਚੁੱਪੀ

ਪਾਕਿਸਤਾਨੀ ਮਸੀਹੀ ਪੀੜਤ ਆਸੀਆ ਬੀਬੀ ਨੇ ਪਹਿਲੀ ਵਾਰ ਤੋੜੀ ਚੁੱਪੀ

ਈਸ਼–ਨਿੰਦਾ ਦੇ ਦੋਸ਼ ਹੇਠ ਅੱਠ ਵਰ੍ਹੇ ਪਾਕਿਸਤਾਨ ਦੀ ਜੇਲ੍ਹ ’ਚ ਬਿਤਾਉਣ ਤੇ ਫਿਰ ਉਸ ਤੋਂ ਬਾਅਦ ਹੁਣ ਬਿਲਕੁਲ ਅਲੱਗ–ਥਲੱਗ ਜੀਵਨ ਦਾ ਦਰਦ ਝੱਲਣ ਵਾਲੀ ਮਸੀਹੀ ਮਹਿਲਾ ਆਸੀਆ ਬੀਬੀ ਨੇ ਹੁਣ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ।

 

 

ਆਸੀਆ ਬੀਬੀ ਦੇ ਮਾਮਲੇ ’ਤੇ ਕੌਮਾਂਤਰੀ ਪੱਧਰ ਉੱਤੇ ਵਿਰੋਧ ਹੋਇਆ ਸੀ। ਉਨ੍ਹਾਂ ਹੁਣ ਪਹਿਲੀ ਵਾਰ ਆਪਣੇ ਦੁਖਦਾਈ ਦਿਨਾਂ ਬਾਰੇ ਗੱਲ ਕੀਤੀ ਹੈ। ਚੇਤੇ ਰਹੇ ਕਿ ਆਸੀਆ ਬੀਬੀ ਨੂੰ ਈਸ਼–ਨਿੰਦਾ ਦੇ ਝੂਠੇ ਦੋਸ਼ ਅਧੀਨ ਸਾਲ 2010 ਦੌਰਾਨ ਪਾਕਿਸਤਾਨ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਸਾਲ 2018 ’ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।

 

 

ਇਸ ਵੇਲੇ ਆਸੀਆ ਬੀਬੀ ਕੈਨੇਡਾ ’ਚ ਇੱਕ ਅਣਦੱਸੇ ਸਥਾਨ ’ਤੇ ਰਹਿ ਰਹੇ ਹਨ। ਫ਼ਰਾਂਸ ਦੀ ਪੱਤਰਕਾਰ ਸ੍ਰੀਮਤੀ ਐਨੇ ਈਸਾਬੇਲੇ ਟੋਲੇਟ ਨੇ ਆਸੀਆ ਬੀਬੀ ਬਾਰੇ ਇੱਕ ਪੁਸਤਕ ‘ਐਨਫ਼ਿਨ ਲਿਬਰੇ’ (ਆਖ਼ਰ ਆਜ਼ਾਦੀ) ਲਿਖੀ ਹੈ। ਰਿਹਾਈ ਪਿੱਛੋਂ ਆਸੀਆ ਨੂੰ ਮਿਲਣ ਵਾਲੇ ਐਨੇ ਇੱਕੋ–ਇੱਕ ਪੱਤਰਕਾਰ ਹਨ।

 

 

ਫ਼ਰਾਂਸੀਸੀ ਪੱਤਰਕਾਰ ਦੀ ਕਿਤਾਬ ਮੁਤਾਬਕ ਆਸੀਆ ਬੀਬੀ ਨੇ ਕਿਹਾ ਹੈ ਕਿ ਉਹ ਪਾਕਿਸਤਾਨ ’ਚ ਪ੍ਰਚੱਲਿਤ ਕੱਟੜਪੰਥੀ ਵਿਚਾਰਧਾਰਾ ਕਾਰਨ ਕੈਦੀ ਤੇ ਦੋਸ਼ੀ ਬਣੇ ਸਨ। ਜੇਲ੍ਹ ਵਿੱਚ ਸਿਰਫ਼ ਹੰਝੂ ਹੀ ਮੇਰੇ ਸਾਥੀ ਸਨ।

 

 

ਆਸੀਆ ਬੀਬੀ ਨੇ ਪਾਕਿਸਤਾਨੀ ਜੇਲ੍ਹ ਦੀ ਭਿਆਨਕ ਸਥਿਤੀ ਬਾਰੇ ਦੱਸਿਆ ਹੈ; ਜਿੱਥੇ ਉਨ੍ਹਾਂ ਨੂੰ ਸੰਗਲ਼ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਦੂਜੇ ਕੈਦੀ ਉੱਥੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।

 

 

ਆਸੀਆ ਬੀਬੀ ਨੇ ਦੱਸਿਆ – ‘ਮੇਰੇ ਹੱਥ ’ਚ ਸਦਾ ਹਥਕੜੀਆਂ ਰਹਿੰਦੀਆਂ ਸਨ। ਮੈਨੂੰ ਸਾਹ ਲੈਣਾ ਵੀ ਔਖਾ ਹੁੰਦਾ ਸੀ ਕਿਉਂਕਿ ਮੇਰੀ ਗਰਦਨ ਦੁਆਲੇ ਲੋਹੇ ਦਾ ਇੱਕ ਕਾਲਰ ਲੱਗਾ ਰਹਿੰਦਾ ਸੀ; ਜਿਸ ਦੇ ਨਟ ਉੱਥੇ 24 ਘੰਟੇ ਮੌਜੂਦ ਇੱਕ ਗਾਰਡ ਕੱਸਦਾ ਰਹਿੰਦਾ ਸੀ। ਮੈਨੂੰ ਲੰਮੇ ਸੰਗਲ਼ਾਂ ਨਾਲ ਹੀ ਇੱਧਰ–ਉੱਧਰ ਖਿੱਚਿਆ ਜਾਂਦਾ ਸੀ। ਇੱਕ ਸੰਗਲ਼ ਮੇਰੀ ਗਰਦਨ ਤੇ ਹਥਕੜੀਆਂ ਨਾਲ ਜੁੜਿਆ ਰਹਿੰਦਾ ਸੀ। ਉਹ ਮੈਨੂੰ ਕੁੱਤਿਆਂ ਵਾਂਗ ਅਕਸਰ ਇੱਧਰ ਤੋਂ ਉੱਧਰ ਖਿੱਚਦੇ ਰਹਿੰਦੇ ਸਨ। ਉਦੋਂ ਮੇਰੇ ਮਨ ’ਚ ਜਿਹੜਾ ਡਰ ਬੈਠ ਗਿਆ ਸੀ, ਉਹ ਡਰ ਮੇਰਾ ਸਾਥ ਹੁਣ ਵੀ ਨਹੀਂ ਛੱਡਦਾ।’
 

 

ਆਸੀਆ ਨੇ ਕਿਹਾ ਕਿ ਉਨ੍ਹਾਂ ਦੀ ਰਿਹਾਈ ਦੇ ਬਾਵਜੂਦ ਪਾਕਿਸਤਾਨ ’ਚ ਈਸਾਈਆਂ ਲਈ ਮਾਹੌਲ ਵਿੱਚ ਬਿਲਕੁਲ ਕੋਈ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਉੱਤੇ ਕਈ ਤਰ੍ਹਾਂ ਦੇ ਤਸ਼ੱਦਦ ਢਾਹੇ ਜਾ ਸਕਦੇ ਹਨ। ਉਨ੍ਹਾਂ ਦੇ ਸਿਰ ’ਤੇ ਸਦਾ ਤਲਵਾਰ ਲਟਕਦੀ ਰਹਿੰਦੀ ਹੈ।

 

 

ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਇਸ ਸ਼ਰਤ ’ਤੇ ਸੁਰੱਖਿਅਤ ਪਨਾਹ ਦਿੱਤੀ ਹੈ ਕਿ ਮੈਂ ਹੁਣ ਕਦੇ ਵੀ ਪਾਕਿਸਤਾਨ ਦੀ ਧਰਤੀ ’ਤੇ ਕਦਮ ਨਹੀਂ ਰੱਖਾਂਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Christian Victim Asia Bibi broke silence for first time