ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ ਸ਼ਰੀਫ਼ ਦਾ ਇਲਾਜ ਕਰ ਰਹੇ ਪਾਕਿ ਡਾਕਟਰਾਂ ਨੇ ਕੀਤੇ ਹੱਥ ਖੜ੍ਹੇ

ਨਵਾਜ਼ ਸ਼ਰੀਫ਼ ਦਾ ਇਲਾਜ ਕਰ ਰਹੇ ਪਾਕਿ ਡਾਕਟਰਾਂ ਨੇ ਕੀਤੇ ਹੱਥ ਖੜ੍ਹੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਥਿਤ ਤੌਰ ’ਤੇ ਡਾਕਟਰਾਂ ਦੀ ਸਲਾਹ ਅਤੇ ਪਰਿਵਾਰ ਦੇ ਮਨਾਉਣ ’ਤੇ ਵਿਦੇਸ਼ ਜਾ ਕੇ ਆਪਣਾ ਇਲਾਜ ਕਰਵਾਉਣ ਲਈ ਸਹਿਮਤ ਹੋ ਗਏ ਹਨ। ਪਾਕਿਸਤਾਨ ਦੇ ਪ੍ਰਸਿੱਧ ਅਖ਼ਬਾਰ ‘ਡੌਨ’ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ੍ਰੀ ਸ਼ਰੀਫ਼ ਹੁਣ ਲੰਦਨ ’ਚ ਜਾ ਕੇ ਇਲਾਜ ਕਰਵਾਉਣ ਲਈ ਸਹਿਮਤ ਹੋ ਗਏ ਹਨ ਕਿਉਂਕਿ ਪਾਕਿਸਤਾਨੀ ਡਾਕਟਰਾਂ ਨੇ ਉਨ੍ਹਾਂ ਨੂੰ ਸਪੱਸ਼ਟ ਦੱਸ ਦਿੱਤਾ ਕਿ ਉਨ੍ਹਾਂ ਦੇ ਦੇਸ਼ ਵਿੱਚ ਜਿੰਨੇ ਵੀ ਇਲਾਜ ਸਨ, ਉਹ ਸਾਰੇ ਅਜ਼ਮਾ ਕੇ ਵੇਖ ਚੁੱਕੇ ਹਨ ਤੇ ਹੁਣ ਤਾਂ ਵਿਦੇਸ਼ ਜਾਣਾ ਹੀ ਇੱਕੋ–ਇੱਕ ਹੱਲ ਬਚਿਆ ਹੈ।

 

 

ਇੰਝ ਸ੍ਰੀ ਨਵਾਜ਼ ਸ਼ਰੀਫ਼ ਦਾ ਇਲਾਜ ਕਰ ਰਹੇ ਪਾਕਿਸਤਾਨੀ ਡਾਕਟਰਾਂ ਨੇ ਇੱਕ ਤਰ੍ਹਾਂ ਹੱਥ ਖੜ੍ਹੇ ਕਰ ਦਿੱਤੇ ਹਨ ਤੇ ਹੁਣ ਉਨ੍ਹਾਂ ਨੂੰ ਵਿਦੇਸ਼ ਹੀ ਲਿਜਾਣਾ ਪਵੇਗਾ।

 

 

ਸੂਤਰਾਂ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ–ਨਵਾਜ਼ (PML-N) ਨੇ ਇਮਰਾਨ ਖ਼ਾਨ ਸਰਕਾਰ ਨਾਲ ਨਵਾਜ਼ ਸ਼ਰੀਫ਼ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਡਾਕਟਰਾਂ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ ਸਨ। ਡਾਕਟਰਾਂ ਦੀ ਰਿਪੋਰਟ ਨੁੰ ਧਿਆਨ ’ਚ ਰੱਖਦਿਆਂ ਸਰਕਾਰ ਵੱਲੋਂ ਇੱਕ ਜਾਂ ਦੋ ਦਿਨਾਂ ਵਿੱਚ ਨਵਾਜ਼ ਸ਼ਰੀਫ਼ ਦਾ ਨਾਂਅ ‘ਐਗਜ਼ਿਟ ਕੰਟਰੋਲ ਲਿਸਟ’ (ECL) ਵਿਚੋਂ ਹਟਾਏ ਜਾਣ ਦੀ ਸੰਭਾਵਨਾ ਹੈ। ਉਹ ਤਦ ਹੀ ਦੇਸ਼ ’ਚੋਂ ਬਾਹਰ ਜਾ ਸਕਣਗੇ।

 

 

ਸੂਤਰਾਂ ਨੇ ਅੱਗੇ ਦੱਸਿਆ ਕਿ ਜੇ ਸ੍ਰੀ ਸ਼ਰੀਫ਼ ਦਾ ਨਾਂਅ ECL ’ਚੋਂ ਹਟਾ ਦਿੱਤਾ ਗਿਆ, ਤਾਂ ਉਹ ਇਸੇ ਹਫ਼ਤੇ ਲੰਦਨ ਲਈ ਰਵਾਨਾ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਸ਼ਰੀਫ਼ ਹਸਪਤਾਲ ਦੇ ਮੈਡੀਕਲ ਬੋਰਡ ਦੀਆਂ ਸਿਫ਼ਾਰਸ਼ਾਂ ਤੇ ਸ਼ਰੀਫ਼ ਮੈਡੀਕਲ ਸਿਟੀ ਦੇ ਡਾਕਟਰਾਂ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਬੇਨਤੀ ਦੇ ਬਾਵਜੂਦ ਵਿਦੇਸ਼ ਜਾਣ ਲਈ ਤਿਆਰ ਨਹੀਂ ਸਨ ਪਰ ਆਖ਼ਰ ਉਹ ਤਿਆਰ ਹੋ ਗਏ।

 

 

ਹੁਣ ਸ੍ਰੀ ਸ਼ਰੀਫ਼ ਦੇ ਸਰੀਰ ’ਚ ਪਲੇਟਲੈਟਸ ਦੀ ਗਿਣਤੀ ਘਟ ਕੇ 24,000 ਤੱਕ ਪੁੱਜ ਗਈ ਹੈ। ਡਾਕਟਰਾਂ ਅਨੁਸਾਰ ਹਵਾਈ ਯਾਤਰਾ ਲਈ ਇੱਕ ਮਰੀਜ਼ ਨੂੰ ਫ਼ਿੱਟ ਐਲਾਨਣ ਲਈ 50,000 ਜਾਂ ਵੱਧ ਪਲੇਟਲੈਟਸ ਦੀ ਲੋੜ ਹੁੰਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Doctors could not treat Nawaz Sharif