ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦਿਆਂ ਮਰ ਗਿਆ ਡਾਕਟਰ, ਬਣਾਈ Video

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਦਹਿਸ਼ਤ ਮਚਾਈ ਹੋਈ ਹੈ। ਜਿਸ ਤਰੀਕੇ ਨਾਲ ਭਾਰਤ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਡਾਕਟਰ ਵੀ ਜੰਗੀ ਪੱਧਰ 'ਤੇ ਲੱਗੇ ਹੋਏ ਹਨ। ਇਸ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ ਖੇਤਰ ਵਿੱਚ 26 ਸਾਲਾ ਡਾਕਟਰ ਦੀ ਮੌਤ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਵਾਇਰਸ ਦੇ ਸੰਪਰਕ 'ਚ ਆਉਣ ਕਾਰਨ ਹੋ ਗਈ ਅਤੇ ਇਹ ਮੁੱਦਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
 

ਪਾਕਿਸਤਾਨ 'ਚ ਇਸ ਵਾਇਰਸ ਨਾਲ ਕਿਸੇ ਡਾਕਟਰ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਓਸਾਮਾ ਰਿਆਜ਼ ਹਾਲ ਹੀ 'ਚ ਇਰਾਨ ਅਤੇ ਇਰਾਕ ਤੋਂ ਵਾਪਸ ਆਏ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਓਸਾਮਾ ਰਿਆਜ਼ ਨੇ ਖੁਦ ਬਣਾਇਆ ਹੈ।
 

ਇਸ ਵੀਡੀਓ 'ਚ ਓਸਾਮਾ ਰਿਆਜ਼ ਕਹਿ ਰਹੇ ਹਨ, "ਅਸਲਾਮ ਵਾਲੇਕੁਮ। ਅੱਜ ਸਿਹਤ ਚੰਗੀ ਹੈ, ਇਸ ਲਈ ਮੈਂ ਸੋਚਿਆ ਕਿ ਤੁਹਾਨੂੰ ਸਲਾਮ ਕਰਨਾ ਚਾਹੀਦਾ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਵਾਇਰਸ ਨੂੰ ਮਜ਼ਾਕ ਨਾ ਸਮਝੋ। ਇਹ ਮਜ਼ਾਕ ਨਹੀਂ ਹੈ।"
 

ਇਹ ਵੀਡੀਓ 'ਚ ਉਹ ਕਹਿੰਦੇ ਹਨ, "ਅੱਜ ਮੇਰੀ ਸਿਹਤ ਹਜ਼ਾਰ ਗੁਣਾ ਵਧੀਆ ਹੈ। ਖਾਣ-ਪੀਣ ਦੇ ਪਿੱਛੇ ਨਾ ਭੱਜੋ। ਨਾ ਹੀ ਮਜ਼ਾਕ ਬਣਾਓ। ਇਸ ਨੂੰ ਗੰਭੀਰਤਾ ਨਾਲ ਲਓ। ਆਪਣੇ ਪਰਿਵਾਰ ਦੇ ਮੈਂਬਰਾਂ ਲਈ, ਆਪਣੇ ਪਰਿਵਾਰ ਲਈ, ਆਪਣੇ ਦੇਸ਼ ਲਈ। ਜੇ ਤੁਹਾਡੇ 'ਚ ਇਸ ਦੇ ਲੱਛਣ ਮਿਲਦੇ ਹਨ ਤਾਂ ਤੁਸੀ ਨੇੜਲੇ ਡਾਕਟਰ ਨਾਲ ਸੰਪਰਕ ਕਰੋ। ਇਸ ਨੂੰ ਮਜ਼ਾਕ ਨਾ ਸਮਝੋ। ਲੋਕ ਸਮਝ ਰਹੇ ਹਨ ਸ਼ਾਇਦ ਇਹ ਮਜ਼ਾਕ ਹੈ, ਪਰ ਇਹ ਮਜ਼ਾਕ ਨਹੀਂ ਹੈ।"
 

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਆਜ਼ ਸ਼ੁੱਕਰਵਾਰ (20 ਮਾਰਚ) ਨੂੰ ਘਰ ਆਇਆ ਸੀ, ਪਰ ਅਗਲੇ ਦਿਨ ਨਹੀਂ ਆ ਸਕਿਆ। ਉਸ ਨੂੰ ਪਹਿਲਾਂ ਮਿਲਟਰੀ ਹਸਪਤਾਲ ਅਤੇ ਫਿਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਸ ਨੂੰ ਵੈਂਟੀਲੇਟਰ 'ਤੇ ਬਿਠਾਇਆ ਗਿਆ ਅਤੇ ਐਤਵਾਰ (22 ਮਾਰਚ) ਨੂੰ ਉਸ ਦੀ ਮੌਤ ਹੋ ਗਈ। ਉਹ ਗਿਲਗਿਤ-ਬਾਲਟਿਸਤਾਨ ਦਾ ਵਸਨੀਕ ਸੀ।
 

ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ 908 ਲੋਕਾਂ ਦੀ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਅਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Dr Usama who died while saving people from Corona made a video before the death