ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀਆਂ ਦੇ ਹਮਾਇਤੀ ਟਵਿਟਰ ਖਾਤੇ ਬੰਦ ਹੋਣ ’ਤੇ ਭੜਕੀ ਪਾਕਿਸਤਾਨੀ ਫ਼ੌਜ

ਕਸ਼ਮੀਰੀਆਂ ਦੇ ਹਮਾਇਤੀ ਟਵਿਟਰ ਖਾਤੇ ਬੰਦ ਹੋਣ ’ਤੇ ਭੜਕੀ ਪਾਕਿਸਤਾਨੀ ਫ਼ੌਜ

ਕਸ਼ਮੀਰ ਮਾਮਲੇ ’ਚ ਫ਼ਰਜ਼ੀ ਪੋਸਟ ਕਾਰਨ ਕਈ ਪਾਕਿਸਤਾਨੀਆਂ ਦੇ ਟਵਿਟਰ ਅਕਾਊਂਟਸ ਮੁਲਤਵੀ ਕੀਤੇ ਜਾਣ ਤੋਂ ਪਾਕਿਸਤਾਨੀ ਫ਼ੌਜ ਭੜਕ ਗਈ ਹੈ। ਉਸ ਨੇ ਕਸ਼ਮੀਰ ਦੀ ਹਮਾਇਤ ਲਈ ਚਲਾਏ ਆਪਣੇ ਅਕਾਊਂਟ ਨਾਲ ਜੁੜੀ ਨੀਤੀ ਬਾਰੇ ਸੁਆਲ ਉਠਾਇਆ ਹੈ। ਫ਼ੌਜ ਨੇ ਪਾਕਿਸਤਾਨੀਆਂ ਦੇ ਅਕਾਊਂਟ ਸਸਪੈਂਡ ਕੀਤੇ ਜਾਣ ਦੇ ਮਾਮਲੇ ’ਤੇ ਰਸਮੀ ਤੌਰ ’ਤੇ ਟਵਿਟਰ ਦੇ ਪ੍ਰਬੰਧਕਾਂ ਤੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਆਪਣਾ ਇਤਰਾਜ਼ ਪ੍ਰਗਟਾਇਆ ਹੈ।

 

 

ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗ਼ਫ਼ੂਰ ਨੇ ਕਈ ਵਾਰ ਯੂਜ਼ਰ ਅਕਾਊਂਟ ਮੁਲਤਵੀ ਕੀਤੇ ਜਾਣ ’ਤੇ ਟਵਿਟਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਬਿਆਨ ਬੀਤੇ ਅਗਸਤ ਮਹੀਨੇ 300 ਤੋਂ ਵੱਧ ਅਜਿਹੇ ਅਕਾਊਂਟ ਸਸਪੈਂਡ ਕੀਤੇ ਜਾਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਸ਼ਮੀਰ ਨੁੰ ਦਿੱਤੇ ਵਿਸ਼ੇਸ਼ ਦਰਜੇ ਨੂੰ ਭਾਰਤ ਸਰਕਾਰ ਵੱਲੋਂ ਵਾਪਸ ਲਏ ਜਾਣ ’ਤੇ ਟਿੱਪਣੀ ਕੀਤੀ ਗਈ ਸੀ।

 

 

ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗ਼ਫ਼ੂਰ ਨੇ ਕਈ ਯੂਜ਼ਰ ਅਕਾਊਂਟ ਸਸਪੈਂਡ ਕੀਤੇ ਜਾਣ ’ਤੇ ਟਵਿਟਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਬਿਆਨ ਅਗਸਤ ਵਿੱਚ 300 ਤੋਂ ਵੱਧ ਅਜਿਹੇ ਅਕਾਊਂਟ ਸਸਪੈਂਡ ਕੀਤੇ ਜਾਣ ਤੋਂ ਬਾਅਦ ਆਇਆ ਹੈ; ਜਿਨ੍ਹਾਂ ਵਿੱਚ ਕਸ਼ਮੀਰ ਨੂੰ ਦਿੱਤਾ ਵਿਸ਼ੇਸ਼ ਦਰਜਾ ਭਾਰਤ ਵੱਲੋਂ ਵਾਪਸ ਲਏ ਜਾਣ ’ਤੇ ਟਿੱਪਣੀ ਕੀਤੀ ਗਈ ਸੀ।

 

 

ਸ੍ਰੀ ਗ਼ਫ਼ੂਰ ਨੇ ਟਵੀਟ ਕਰ ਕੇ ਟਵਿਟਰ ਦੀ ਨੀਤੀ ਪ੍ਰਤੀ ਵਿਰੋਧ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਟਵਿਟਰ ਕੋਲ ਉਠਾਇਆ ਹੈ ਤੇ ਇਸ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਕਿ – ‘ਪਾਕਿਸਤਾਨੀ ਯੂਜ਼ਰ ਟਵਿਟਰ ਉੱਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਆਦਾਤਰ ਕਸ਼ਮੀਰ ਨੂੰ ਹਮਾਇਤ ਦੇਣ ਕਾਰਨ। ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਜਾ ਰਿਹਾ ਹੈ।’

 

 

ਇਸ ਦੌਰਾਨ ਪਾਕਿਸਤਾਨ ਟੈਲੀ–ਕਮਿਊਨੀਕੇਸ਼ਨ ਅਥਾਰਟੀ ਦੇ ਬੁਲਾਰੇ ਖੁੱਰਮ ਮਹਿਰਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਅਕਾਊਂਟ ਸਸਪੈਂਡ ਕੀਤੇ ਜਾਣ ਦੀਆਂ 396 ਸ਼ਿਕਾਇਤਾਂ ਮਿਲੀਆਂ ਹਨ; ਜਿਸ ਨੂੰ ਟਵਿਟਰ ਸਾਹਵੇਂ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਟਵਿਟਰ ਨੇ ਇਨ੍ਹਾਂ ਵਿੱਚੋਂ ਕੇਵਲ 66 ਅਕਾਊਂਟਸ ਬਹਾਲ ਕੀਤੇ ਹਨ। 33 ਫ਼ੀ ਸਦੀ ਹਾਲੇ ਵੀ ਮੁਲਤਵੀ ਪਏ ਹਨ।

 

 

ਅਥਾਰਟੀ ਨੇ ਅਮਰੀਕੀ ਮਾਈਕ੍ਰੋ ਬਲੌਗਿੰਗ ਸਾਈਟ ਦੀ ਇਸ ਕਾਰਵਾਈ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤਾਂ ਦੇ ਉਲਟ ਦੱਸਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Military angry with suspension of Twitter Accounts of Kashmiri sympathizers