ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੇਸਬੁੱਕ ’ਤੇ ਲਾਈਵ ਦੌਰਾਨ ਪਾਕਿਸਤਾਨੀ ਮੰਤਰੀ ਬਣ ਗਿਆ ਬਿੱਲਾ

ਫ਼ੇਸਬੁੱਕ ’ਤੇ ਲਾਈਵ ਦੌਰਾਨ ਪਾਕਿਸਤਾਨੀ ਮੰਤਰੀ ਬਣ ਗਿਆ ਬਿੱਲਾ

ਫ਼ੇਸਬੁੱਕ ਲਾਈਵ ਸਟ੍ਰੀਮਿੰਗ ਦੌਰਾਨ ਪਾਕਿਸਤਾਨ ਦਾ ਇੱਕ ਮੰਤਰੀ ਬਿੱਲੇ ਵਾਂਗ ਦਿਸਣ ਲੱਗ ਪਿਆ। ਹੁਣ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋਣ ਲੱਗ ਪਈਆਂ ਹਨ।

 

 

ਪਾਕਿਸਤਾਨੀ ਮੰਤਰੀ ਇੱਕ ਪ੍ਰੈੱਸ ਕਾਨਫ਼ਰੰਸ ਕਰ ਰਿਹਾ ਸੀ ਤੇ ਉਸ ਦਾ ਸਿੱਧਾ ਪ੍ਰਸਾਰਣ ਫ਼ੇਸਬੁੱਕ ’ਤੇ ਚੱਲ ਰਿਹਾ ਸੀ। ਦਰਅਸਲ, ਉਸ ਸਿੱਧੇ ਪ੍ਰਸਾਰਣ ਦੌਰਾਨ ਗ਼ਲਤੀ ਨਾਲ ਕੈਟ–ਫ਼ਿਲਟਰ ਲੱਗਾ ਰਹਿ ਗਿਆ, ਜਿਸ ਕਾਰਨ ਮੰਤਰੀ ਸਾਹਿਬ ਬਿੱਲੇ ਵਾਂਗ ਵਿਖਾਈ ਦੇਣ ਲੱਗੇ।

 

 

‘ਡੌਨ’ ਮੁਤਾਬਕ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੇ ਸੂਚਨਾ ਮੰਤਰੀ ਸ਼ੌਕਤ ਯੂਸਫ਼ਜ਼ਈ ਤੇ ਉਨ੍ਹਾਂ ਦੇ ਹੋਰ ਮੰਤਰੀਆਂ ਦੇ ਬਿੱਲੀ ਵਾਲੇ ਕੰਨ ਤੇ ਮੁੱਛਾਂ ਲੱਗੀਆਂ ਹੋਈਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

 

 

ਪ੍ਰੈੱਸ ਕਾਨਫ਼ਰੰਸ ਦੌਰਾਨ ਸੂਬਾ ਵਿਧਾਨ ਸਭਾ ’ਚ ਲਏ ਗਏ ਹਾਲੀਆ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਪਰ ਗ਼ਲਤੀ ਨਾਲ ਕੈਟ–ਫ਼ਿਲਟਰ ਲੱਗਾ ਰਹਿਣ ਕਾਰਨ ਲੋਕਾਂ ’ਚ ਬਿਨਾ ਵਜ੍ਹਾ ਇਸ ਗੱਲ ਦੀ ਚਰਾ ਛਿੜ ਗਈ।

 

 

ਹੁਣ ਲੋਕ ਇੰਟਰਨੈੱਟ ਉੱਤੇ ਇਨ੍ਹਾਂ ਮੰਤਰੀਆਂ ਦੀਆਂ ਤਸਵੀਰਾਂ ਵਧੇਰੇ ਦਿਲਚਸਪੀ ਨਾਲ ਵੇਖ ਰਹੇ ਹਨ। ਟਵਿਟਰ ’ਤੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਮੰਤਰੀ ਬਿੱਲੀ ਦੇ ਕੰਨ ਵਾਲੀ ਤਸਵੀਰ ਵਿੱਚ ਕਾਫ਼ੀ ਕਿਊਟ ਜਾਪ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani Minister became Tom-cat during Facebook Live