ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ MQM ਦਾ ਅਲਤਾਫ਼ ਹੁਸੈਨ ਲੰਦਨ ’ਚ ਗ੍ਰਿਫ਼ਤਾਰ

ਪਾਕਿਸਤਾਨੀ MQM ਦਾ ਅਲਤਾਫ਼ ਹੁਸੈਨ ਲੰਦਨ ’ਚ ਗ੍ਰਿਫ਼ਤਾਰ

ਲੰਦਨ ਦੀ ਸਕਾਟਲੈਂਡ ਯਾਰਡ ਪੁਲਿਸ ਨੇ ਅੱਜ ਮੁੱਤਹਿਦਾ ਕੌਮੀ ਮੂਵਮੈਂਟ (MQM) ਦੇ ਬਾਨੀ ਅਲਤਾਫ਼ ਹੁਸੈਨ ਨੂੰ ਅੱਜ ਤੜਕੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਲੰਦਨ ਦੇ ਸਟੇਸ਼ਨ ਉੰਤੇ ਲਿਆਂਦਾ ਗਿਆ। ਕੁੱਲ 15 ਅਧਿਕਾਰੀਆਂ ਦੀ ਟੀਮ ਨੇ ਉੱਤਰੀ ਲੰਦਨ ਦੇ ਇੱਕ ਘਰ ਉੱਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ।

 

 

ਅਲਤਾਫ਼ ਹੁਸੈਨ ਨੇ ਸਾਲ 2016 ਦੌਰਾਨ ਨਫ਼ਰਤ ਭਰਪੂਰ ਭਾਸ਼ਣ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਉਸ ਨੇ ਆਪਣੇ ਕੁਝ ਮੈਂਬਰਾਂ ਨੂੰ ਆਪਣਾ ਖ਼ੁਦ ਦਾ ਕਾਨੂੰਨ ਬਣਾਉਣ ਲਈ ਆਖਿਆ ਸੀ।

 

 

MQM ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਲਤਾਫ਼ ਹੁਸੈਨ ਦੀ ਗ੍ਰਿਫ਼ਤਾਰੀ ਹੋਈ ਹੈ। ਉਸ ਵਿਰੁੱਧ ਗੰਭੀਰ ਅਪਰਾਧ ਬਾਰੇ ਕਾਨੂੰਨ 2007 ਦੀ ਧਾਰਾ 44 ਲਾਈ ਗਈ ਹੈ, ਜੋ ਸਿਰਫ਼ ਉਸ ਹਾਲਤ ਵਿੱਚ ਹੀ ਲਾਈ ਜਾਂਦੀ ਹੈ, ਜਦੋਂ ਕਿਸੇ ਨੂੰ ਜਾਣਬੁੱਝ ਕੇ ਉਕਸਾਉਣ ਜਾਂ ਮਦਦ ਪਹੁੰਚਾਉਣ ਬਦਲੇ ਗ੍ਰਿਫ਼ਤਾਰ ਕਰਨ ਲਈ ਲੱਗਦੀ ਹੈ।

 

 

ਐੱਫ਼ਆਈਏ ਨੇ ਸਕਾਟਲੈਂਡ ਯਾਰਡ ਨੂੰ ਮਨੀ–ਲਾਂਡਰਿੰਗ ਨਾਲ ਸਬੰਧਤ ਸਬੂਤ ਵੀ ਪ੍ਰਦਾਨ ਕੀਤੇ ਸਨ। ਉਸ ਤੋਂ ਬਾਅਦ ਸਕਾਟਲੈਂਡ ਯਾਰਡ ਦੀ ਟੀਮ ਪਾਕਿਸਤਾਨ ਵੀ ਜਾ ਕੇ ਆਈ ਸੀ।

 

 

ਸਕਾਟਲੈਂਡ ਯਾਰਡ ਨੇ ਸਾਲ 2017 ਦੌਰਾਨ ਅਲਤਾਫ਼ ਹੁਸੈਨ ਵਿਰੁੱਧ ਪਾਕਿਸਤਾਨ ਨੂੰ ਲੀਗਲ ਮਿਊਚੁਅਲ ਲੀਗਲ ਅਸਿਸਟੈਂਸ ਤਹਿਤ ਇੱਕ ਚਿੱਠੀ ਭੇਜੀ ਸੀ। ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ ਤੇ ਮੈਟਰੋਪਾਲਿਟਨ ਪੁਲਿਸ ਸਰਵਿਸੇਜ਼ ਦੋਵਾਂ ਨੇ ਪੁਸ਼ਟੀ ਕੀਤੀ ਕਿ ਅਲਤਾਫ਼ ਹੁਸੈਨ ਵਿਰੁੱਧ ਅਪਰਾਧਕ ਜਾਂਚ ਸ਼ੁਰੂ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani MQM s Altaf Hussain arrested in London